ਬੌਕਸ ਆਫਿਸ ਲਈ ਬੇਹੱਦ ਡੀਅਰ ਇਹ ਜ਼ਿੰਦਗੀ
ਏਬੀਪੀ ਸਾਂਝਾ | 30 Nov 2016 05:09 PM (IST)
ਮੁੰਬਈ: ਆਲੀਆ ਭੱਟ ਤੇ ਸ਼ਾਹਰੁਖ ਖਾਨ ਦੀ ਫਿਲਮ 'ਡੀਅਰ ਜ਼ਿੰਦਗੀ' ਬਾਕਸ ਆਫਿਸ 'ਤੇ ਹੁਣ ਤੱਕ 40 ਕਰੋੜ ਰੁਪਏ ਕਮਾ ਚੁੱਕੀ ਹੈ। ਵੀਕੈਂਡਜ਼ ਤੋਂ ਬਾਅਦ ਵੀਕਡੇਜ਼ 'ਤੇ ਵੀ ਫਿਲਮ ਚੰਗਾ ਬਿਜ਼ਨੈੱਸ ਕਰ ਰਹੀ ਹੈ। 32.5 ਕਰੋੜ ਰੁਪਏ ਦੀ ਟੋਟਲ ਵੀਕੈਂਡ ਕਲੈਕਸ਼ਨ ਤੋਂ ਬਾਅਦ ਸੋਮਵਾਰ ਨੂੰ ਫਿਲਮ ਨੇ 4.25 ਕਰੋੜ ਰੁਪਏ ਕਮਾਏ ਤੇ ਮੰਗਲਵਾਰ ਨੂੰ 3.50 ਕਰੋੜ। ਦਰਸ਼ਕ ਫਿਲਮ ਨੂੰ ਬੇਹੱਦ ਪੰਸਦ ਕਰ ਰਹੇ ਹਨ ਜੋ ਮਾਨਸਿਕ ਸਿਹਤ ਬਾਰੇ ਗੱਲ ਕਰਦੀ ਹੈ। ਸ਼ਾਹਰੁਖ ਦੀ ਫੈਨ ਫੌਲੋਇੰਗ ਦਾ ਵੀ ਅਸਰ ਸਾਫ ਨਜ਼ਰ ਆ ਰਿਹਾ ਹੈ। ਵੱਡਾ ਕ੍ਰੈਡਿਟ ਆਲੀਆ ਭੱਟ ਦੀ ਪਰਫੌਰਮੰਸ ਨੂੰ ਦਿੱਤਾ ਜਾ ਰਿਹਾ ਹੈ। ਵੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਵਿੱਚ ਫਿਲਮ ਕਿੰਨਾ ਕਮਾ ਪਾਉਂਦੀ ਹੈ। ਆਉਣ ਵਾਲੇ ਸ਼ੁੱਕਰਵਾਰ ਵਿਦਿਆ ਬਾਲਨ ਦੀ ਫਿਲਮ 'ਕਹਾਣੀ 2' ਰਿਲੀਜ਼ ਹੋਣ ਜਾ ਰਹੀ ਹੈ।