ਮੁੰਬਈ: ਮਾਨਸਿਕ ਸਿਹਤ ਦੇ ਥੀਮ 'ਤੇ ਅਧਾਰਿਤ ਫਿਲਮ 'ਡੀਅਰ ਜ਼ਿੰਦਗੀ' ਨੇ 9 ਦਿਨਾਂ ਵਿੱਚ 50 ਕਰੋੜ ਰੁਪਏ ਤੋਂ ਵੱਧ ਦਾ ਬਿਜ਼ਨੈੱਸ ਕਰ ਲਿਆ ਹੈ। 25 ਨਵੰਬਰ ਨੂੰ ਰਿਲੀਜ਼ ਹੋਈ ਫਿਲਮ ਨੇ ਹੁਣ ਤੱਕ 52 ਕਰੋੜ ਰੁਪਏ ਕਮਾ ਲਏ ਹਨ। ਇੰਨਾ ਹੀ ਨਹੀਂ ਦੁਨੀਆ ਭਰ ਵਿੱਚ ਫਿਲਮ 100 ਕਰੋੜ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ।
ਆਲੀਆ ਤੇ ਸ਼ਾਹਰੁਖ ਇਸ ਫਿਲਮ ਵਿੱਚ ਮੁੱਖ ਕਿਰਦਾਰ ਨਿਭਾਅ ਰਹੇ ਹਨ। ਕਹਾਣੀ ਇੱਕ ਕੁੜੀ ਦੀ ਹੈ ਜੋ ਆਪਣੀ ਜ਼ਿੰਦਗੀ ਵਿੱਚ ਕਈ ਚੀਜ਼ਾਂ ਤੋਂ ਪ੍ਰੇਸ਼ਾਨ ਹੈ। ਜਿਵੇਂ ਕਿ ਉਸ ਦਾ ਕੰਮ ਤੇ ਉਸ ਦੇ ਰਿਸ਼ਤੇ ਪ੍ਰੇਸ਼ਾਨੀ ਦਾ ਕਾਰਨ ਹਨ।
ਫਿਲਮ ਦਾ ਨਿਰਦੇਸ਼ਨ ਗੌਰੀ ਸ਼ਿੰਦੇ ਨੇ ਕੀਤਾ ਹੈ। ਇਨ੍ਹਾਂ ਨੇ ਚਾਰ ਸਾਲ ਪਹਿਲਾਂ ਫਿਲਮ 'ਇੰਗਲਿਸ਼ ਵਿੰਗਲਿਸ਼' ਬਣਾਈ ਸੀ।