1….ਪ੍ਰੀਤ ਹਰਪਾਲ ਕੱਲ ਚੰਡੀਗਡ਼ ਆਪਣੀ ਨਵੀਂ ਐਲਬਮ 'ਕੇਸ' ਨੂੰ ਲਾਂਚ ਕਰਨ ਪੁੱਜੇ ਜਿਸਨੂੰ ਮਿਊਜ਼ਿਕ ਦੀਪ ਜੰਡੂ ਨੇ ਦਿੱਤਾ ਹੈ। ਪ੍ਰੀਤ ਮੁਤਾਬਕ ਉਹ ਨਵੇਂ ਨਵੇਂ ਮਿਊਜ਼ਿਕ ਡਾਇਰੈਕਟਰਜ਼ ਨਾਲ ਇਸ ਲਈ ਕੰਮ ਕਰਦੇ ਹਨ ਤਾ ਕਿ ਉਹਨਾਂ ਦੇ ਗੀਤਾ ਵਿੱਚ ਫਰੈਸ਼ਨਸ ਬਣੀ ਰਹੀ ।
2….ਨੋਟਬੰਦੀ ਦੇ ਮੁੱਦੇ ਤੇ ਪ੍ਰੀਤ ਹਰਪਾਲ ਨੇ ਕਿਹਾ ਕੱਲ੍ਹ ਨੂੰ ਇਸ ਫੈਸਲੇ ਦਾ ਕੀ ਨਤੀਜਾ ਨਕਲੇਗਾ ਉਹ ਪਤਾ ਨਹੀਂ ਪਰ ਅੱਜ ਲੋਕਾਂ ਨੂੰ ਪਰੇਸ਼ਾਨੀ ਜ਼ਰੂਰ ਹੋ ਰਹੀ ਹੈ। ਲਾਈਨਾਂ ਵਿੱਚ ਖਡ਼ਨ ਕਾਰਨ ਮਰਦੇ ਲੋਕਾਂ ਨੂੰ ਵੇਖ ਉਹਨਾਂ ਨੂੰ ਦੁੱਖ ਜ਼ਰੂਰ ਪਹੁੰਚ ਰਿਹੈ।

3….ਪੰਜਾਬੀ ਸਿਨੇਮਾ ਦੀ ਦਿੱਗਜ ਅਦਾਕਾਰਾ ਜਤਿੰਦਰ ਕੌਰ ਨੂੰ ਨੌਰਥ ਜ਼ੋਨ ਫਿਲਮ ਐਂਡ ਟੈਲੀਵਿਜ਼ਨ ਐਸੋਸਿਏਸ਼ਨ ਵਲੋਂ ਸਨਮਾਨਿਤ ਕੀਤਾ ਗਿਆ। ਜਿਹਨਾ ਦੱਸਿਆ ਕਿ ਉਹਨਾਂ ਦਾ ਇਹ ਸਫਰ ਬੇਹਦ ਮੁਸ਼ਕਲ ਰਿਹਾ ਸ਼ੁਰੂਆਤ ਵਿੱਚ ਉਹਨਾਂ ਨੂੰ ਨਕਰਾਤਮਕ ਪ੍ਰਤੀਕ੍ਰਿਆਵਾਂ ਦਾ ਸਾਹਮਣਾ ਕਰਨਾ ਪਿਆ

4…..ਲਿਜੈਂਡਰੀ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਉਹ ਜਲਦ ਪੰਜਾਬੀ ਸਿਨੇਮਾ ਵਿੱਚ ਨੌਜਵਾਨ ਪੀਡ਼ੀ ਤੇ ਅਧਾਰਿਤ ਫਿਲਮ ਨਾਲ ਵਾਪਸੀ ਕਰਨਗੇ। ਉਹਨਾਂ ਆਖਰੀ ਫਿਲਮ 'ਆ ਗਏ ਮੁੰਡੇ ਯੁ.ਕੇ ਦੇ' ਆਈ ਸੀ ਜੋ ਬਾਕਸ ਆਫਿਸ ਤੇ ਕੁਝ ਖਾਸ ਕਮਾਲ ਨਹੀਂ ਵਖਾ ਸਕੀ।

5….ਸ਼ਾਹਰੁਖ ਖਾਨ ਅਤੇ ਆਲੀਆ ਭੱਟ ਦੀ ਫਿਲਮ 'ਡਿਅਰ ਜ਼ਿੰਦਗੀ' ਨੇ 9 ਦਿਨਾਂ ਵਿੱਚ 49.25 ਕਰੋਡ਼ ਦੀ ਕਮਾਈ ਕੀਤੀ ਹੈ। ਫਿਲਮ ਨੇ ਪਹਿਲੇ ਹਫਤੇ 47 ਕਰੋਡ਼ ਕਮਾਏ ਸਨ। ਫਿਲਮ ਵਿੱਚ ਆਲੀਆ ਭੱਟ ਇੱਕ ਕੈਮਰਾਵੁਮੈਨ ਦਾ ਕਿਰਦਾਰ ਨਿਭਾ ਰਹੀ ਹੈ।

6…..ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਬਾਲੀਵੁੱਡ ਅਭਿਨੇਤਰੀ ਪ੍ਰੀਤੀ ਜ਼ਿੰਟਾ ਦੇ ਮੌਸੇਰੇ ਭਰਾ ਨਿਤਿਨ ਚੌਹਾਨ ਨੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਸਬੰਧੀ ਵਿਵਾਦ ਕਾਰਨ ਉਹਨਾਂ ਨੇ ਇਹ ਕਦਮ ਚੁੱਕਿਆ ਜਿਸ ਮਗਰੋਂ ਨਿਤਿਨ ਦੀ ਪਤਨੀ ਅਤੇ ਸਹੁਰੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ।

7….ਗਾਇਕ ਸੋਨੂੰ ਨਿਗਮ ਦਾ ਕਹਿਣਾ ਹੈ ਕਿ ਅੱਜ ਦੀ ਡਿਜੀਟਲ ਦੁਨੀਆ ਵਿੱਚ ਸੋਸ਼ਲ ਮੀਡੀਆ ਵਰਦਾਨ ਵਾਂਗ ਹੈ। ਸੋਨੂੰ ਨੇ ਕਿਹਾ ਫੈਨਜ਼ ਨਾਲ ਜੁਡ਼ਨਾ ਹਮੇਸ਼ਾ ਚੰਗਾ ਹੁੰਦਾ ਹੈ ਅਤੇ ਸੋਸ਼ਲ ਮੀਡੀਆ ਨੇ ਹਸਤੀਆਂ ਅਤੇ ਪ੍ਰਸ਼ੰਸਕਾਂ ਵਿਚਾਲੇ ਦੂਰੀ ਖਤਮ ਕਰ ਦਿੱਤੀ ਹੈ।

8…ਸੋਨੂੰ 'ਇੰਡੀਅਨ ਆਈਡਲ' ਦੇ 9ਵੇਂ ਸੀਜ਼ਨ ਵਿੱਚ ਜੱਜ ਦੇ ਰੂਪ ਚ ਵਖਾਈ ਦੇਣਗੇ। ਸੋਨੂੰ ਮੁਤਾਬਕ ਉਹ ਸ਼ੋਅ ਤੇ ਜੱਜ ਦੇ ਤੌਰ ਤੇ ਬਹੁਤ ਇਮਾਨਦਾਰ ਹਨ ਅਤੇ ਬਿਹਤਰੀਨ ਹੁਨਰ ਨੂੰ ਚੁਣਨ ਲਈ ਆਪਣਾ ਬੈਸਟ ਦੇਣਗੇ।

9…..ਅਭਿਨੇਤਰੀ ਸੋਨਾਲੀ ਕੁਲਕਰਣੀ ਮੁਤਾਬਕ ਨੋਟਬੰਦੀ ਦੇਸ਼ ਲਈ ਨਵੀਂ ਕ੍ਰਾਂਤੀ ਹੈ ਅਤੇ ਇਸਦੇ ਪ੍ਰਭਾਵ ਨੂੰ ਸਮਝਣ ਵਿੱਚ ਹਾਲੇ ਸਮਾਂ ਲੱਗੇਗਾ। ਪ੍ਰੀਮੀਅਮ ਸਪਾ ਦੇ ਲਾਂਚ ਤੇ ਪਹੁੰਚੀ ਜਿਨਾਂ ਕਿਹਾ ਕਿ ਇਹ ਪਹਿਲਾ ਮਹੀਨਾ ਹੈ ਇਸ ਲਈ ਇਸਦੇ ਪ੍ਰਭਾਵ ਨੂੰ ਸਮਝਣ ਚ ਟਾਈਮ ਲੱਗੇਗਾ।

10……ਸੁਪਰਸਟਾਰ ਰਜਨੀਕਾਂਤ ਆਪਣੀ ਆਉਣ ਵਾਲੀ ਫਿਲਮ '2.0' ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ। ਇੱਕ ਸੂਤਰ ਮੁਤਾਬਕ ਕੱਲ੍ਹ ਸ਼ਾਮ ਸ਼ੂਟਿੰਗ ਦੇ ਦੌਰਾਨ ਰਜਨੀਕਾਂਤ ਦੇ ਗੋਡੇ 'ਚ ਸੱਟ ਲੱਗ ਗਈ, ਜਿਸ ਤੋਂ ਬਾਅਦ ਸਥਾਨਕ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਹੋਇਆ। ਬਾਅਦ 'ਚ ਰਜਨੀਕਾਂਤ ਦੇ ਜਨਸੰਪਰਕ ਅਧਿਕਾਰੀ ਟਵੀਟ ਕਰ ਦੱਸਿਆ ਕਿ ਹੁਣ ਉਹ ਠੀਕ ਹਨ

11...ਇਕ ਨਾਬਾਲਿਗ ਨੂੰ ਇਤਰਾਜ਼ਯੋਗ ਸ਼ਬਦ ਕਹਿਣ ਦੇ ਇਲਜ਼ਾਮ 'ਚ ਪੌਪ ਸਟਾਰ ਰੈਮੋ ਫਰਨਾਂਡੀਜ਼ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ। ਪੁਲਸ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਰੈਮੋ ਖਿਲਾਫ ਚਾਰਜ ਸ਼ੀਟ ਵੀਰਵਾਰ ਨੂੰ ਦਾਖਲ ਕੀਤੀ ਗਈ ਸੀ।

12…ਹੰਸ ਰਾਜ ਹੰਸ ਦੇ ਬੇਟੇ ਨਵਰਾਜ ਹੰਸ ਦਾ ਗੀਤ 'ਭੰਗਡ਼ਾ ਪਾਉਣ ਦਿਓ' ਰਿਲੀਜ਼ ਹੋ ਗਿਆ ਹੈ। ਜਿਸ ਵਿੱਚ ਨਵਰਾਜ ਵਿਆਹ ਦੇ ਜਸ਼ਨ ਚ ਡੁੱਬੇ ਵਖਾਈ ਦੇ ਰਹੇ ਹਨ। ਗੀਤ ਦੇ ਬੋਲ ਅਸ਼ੋਕ ਪੰਜਾਬੀ ਨੇ ਲਿਖੇ ਹਨ।