ਚੰਡੀਗੜ੍ਹ: ਫੇਮਸ ਪੰਜਾਬੀ ਸੰਗੀਤਕਾਰ ਤੇ ਗਾਇਕ ਦੀਪ ਜੰਡੂ ਦਾ ਨਵਾਂ ਗਾਣਾ 'ਅੱਪ ਐਂਡ ਡਾਊਨ' ਰਿਲੀਜ਼ ਹੋਇਆ ਹੈ। ਇਸ ਗੀਤ 'ਚ ਦੀਪ ਜੰਡੂ ਨੇ ਜ਼ਿੰਦਗੀ ਦੇ ਉਤਾਰ-ਚੜ੍ਹਾਅ ਨੂੰ ਬਾਖੂਬੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਦੀਪ ਜੰਡੂ ਦਾ ਇਹ ਗੀਤ ਉਸ ਦੇ ਪਹਿਲਾਂ ਰਿਲੀਜ਼ ਹੋਏ ਗੀਤਾਂ ਤੋਂ ਕਾਫੀ ਅਲੱਗ ਹੈ। ਸਾਫਟ ਮਿਊਜ਼ਿਕ ਨਾਲ ਉਸ ਦੀ ਗਾਇਕੀ ਸ਼ਾਨਦਾਰ ਲੱਗ ਰਹੀ ਹੈ। ਗੀਤ ਦੇ ਬੋਲ ਕਰਨ ਔਜਲਾ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਖੁਦ ਦੀਪ ਜੰਡੂ ਨੇ ਦਿੱਤਾ ਹੈ। ਗੀਤ ਦੀ ਵੀਡੀਓ ਬਹੁਤ ਹੀ ਅਰਬਨ-ਦੇਸੀ ਟੱਚ ਵਾਲੀ ਹੈ, ਜਿਸ ਨੂੰ ਰੁਪਨ ਬੱਲ ਨੇ ਬਣਾਇਆ ਹੈ। ਯੂਟਿਊਬ 'ਤੇ ਇਹ ਗੀਤ ਰਾਇਲ ਮਿਊਜ਼ਿਕ ਗੈਂਗ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੀਪ ਜੰਡੂ ਦਾ ਇਸ ਤੋਂ ਪਹਿਲਾਂ ਰੈਪਰ ਬੋਹੇਮੀਆ ਨਾਲ 'ਗੁੱਡ ਲਾਈਫ' ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਯੂਟਿਊਬ 'ਤੇ ਹੁਣ ਤਕ 12 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਦੱਸ ਦਈਏ ਕਿ ਅੱਜ ਕਲ੍ਹ ਦੀ ਤੇਜੀ ਨਾਲ ਬਦਲ ਰਹੀ ਪੰਜਾਬੀ ਇੰਡਸਟਰੀ ‘ਚ ਜਿਸ ਦਾ ਸਵੈਗ ਸਾਰਿਆਂ ‘ਤੇ ਛਾਇਆ ਹੋਇਆ ਹੈ, ਉਹ ਕੋਈ ਹੋਰ ਨਹੀਂ ਸਗੋਂ ਦੀਪ ਜੰਡੂ ਹੀ ਹੈ। ਜੇਕਰ ਕਿਹਾ ਜਾਵੇ ਕਿ ਇਸ ਸਮੇਂ ਉਨ੍ਹਾਂ ਦਾ ਚੰਗਾ ਟਾਈਮ ਆਇਆ ਹੋਇਆ ਹੈ ਤਾਂ ਇਸ ‘ਚ ਕੋਈ ਸ਼ੱਕ ਨਹੀਂ ਹੋਵੇਗਾ। ਦੀਪ ਜੰਡੂ ਦੇ ਮਿਉਜ਼ਿਕ, ਗਾਣੇ ਦੇ ਬੋਲ ਤੇ ਅੰਦਾਜ਼ ਦੀ ਗੱਲ ਹੀ ਸਭ ਤੋਂ ਵੱਖਰੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਦੀਪ ਜੰਡੂ ਨੇ ਆਪਣੇ ਚਾਹੁਣ ਵਾਲਿਆਂ ਲਈ ਆਪਣੇ ਫੇਸਬੁਕ ਪੇਜ਼ ‘ਤੇ ਇਕ ਅਨਾਉਂਸਮੈਂਟ ਕੀਤੀ ਹੈ ਕਿ ਉਹ ਆਪਣਾ ਨਵਾਂ ਗੀਤ ਬਹੁਤ ਜਲਦੀ ਲੈ ਕੇ ਆ ਰਹੇ ਹਨ। ਬੱਸ ਤੁਸੀਂ ਥੋੜੀ ਜਿਹਾ ਇੰਤਜ਼ਾਰ ਕਰਨਾ ਹੈ। ਲਉ ਜੀ ਹੁਣ ਇਹ ਇੰਤਜ਼ਾਰ ਕਦੋਂ ਖਤਮ ਹੁੰਦਾ ਹੈ, ਇਹੀ ਦੇਖਣ ਵਾਲੀ ਗੱਲ ਹੈ।