ਮੁਸੀਬਤ 'ਚ ਰਣਜੀਤ ਬਾਵਾ, ਗਾਣਾ ਚੋਰੀ ਦਾ ਇਲਜ਼ਾਮ
ਏਬੀਪੀ ਸਾਂਝਾ | 08 Apr 2018 11:38 AM (IST)
ਚੰਡੀਗੜ੍ਹ: ਪੰਜਾਬੀ ਗਾਇਕ ਰਣਜੀਤ ਬਾਵਾ ਜਲਦੀ ਹੀ ਆਪਣੀ ਫ਼ਿਲਮ ‘ਖਿੱਦੋ ਖੂੰਡੀ’ ਲੈ ਕੇ ਆ ਰਹੇ ਹਨ ਪਰ ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਦੇ ਐਕਟਰ ਤੇ ਗਾਇਕ ‘ਤੇ ਇੱਕ ਗਾਣਾ ਚੋਰੀ ਕਰਨ ਦੇ ਇਲਜ਼ਾਮ ਵੀ ਗੱਲ ਗਏ। ਜੀ ਹਾਂ, ਤੁਸੀਂ ਸਹੀ ਸੁਣਿਆ ਰਣਜੀਤ ਬਾਵਾ ‘ਤੇ ਇਹ ਇਲਜ਼ਾਮ ਪੰਜਾਬ ਯੂਨੀਵਰਸਿਟੀ ਦੇ ਮਿਊਜ਼ਿਕ ਡਿਪਾਰਟਮੈਂਟ ‘ਚ ਪੀ.ਐਚ.ਡੀ ਰਿਸਰਚ ਸਕਾਲਰ ਜਾਗੀਰ ਨੇ ਲਾਏ ਹਨ। ਬਾਵਾ ਦੀ ਫ਼ਿਲਮ 20 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਇਸ ਫ਼ਿਲਮ ‘ਚ ਇੱਕ ਗੀਤ ‘ਏ ਦਿਲਲਗੀ ਯਾਰੋ ਹੋ ਗਈ’ ਹੈ। ਇਹ ਉਹੀ ਗੀਤ ਹੈ ਜਿਸ ਨੂੰ ਚੋਰੀ ਕਰਨ ਦਾ ਇਲਜ਼ਾਮ ਰਣਜੀਤ ‘ਤੇ ਲੱਗਾ ਹੈ। ਸਕਾਲਰ ਜਾਗੀਰ ਨੇ ਸੋਸ਼ਲ ਮੀਡੀਆ ‘ਤੇ ਵੀ ਮੁਹਿੰਮ ਛੇੜੀ ਹੋਈ ਹੈ, ਜਿਸ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਦੋਂਕਿ ਦੂਜੇ ਪਾਸੇ ਰਣਜੀਤ ਨੇ ਸੋਸ਼ਲ ਮੀਡੀਆ ‘ਤੇ ਮੰਨਿਆ ਹੈ ਕਿ ਇਹ ਗੀਤ ਉਨ੍ਹਾਂ ਦਾ ਨਹੀਂ ਸਗੋਂ ਉਨ੍ਹਾਂ ਦੇ ਕਿਸੇ ਦੋਸਤ ਦਾ ਹੈ ਜਿਸ ਦਾ ਧੰਨਵਾਦ ਵੀ ਰਣਜੀਤ ਨੇ ਕੀਤਾ ਹੈ। ਹੁਣ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਕੀ ਗਾਇਕ ਵੱਲੋਂ ਕੰਪੋਜੀਸਨ ਦੇ ਰਾਇਟਸ ਚੈੱਕ ਨਹੀਂ ਕੀਤੇ ਗਏ। ਮਾਮਲਾ ਇੱਥੇ ਹੀ ਨਹੀਂ ਮੁੱਕਦਾ ਖਬਰਾਂ ਹਨ ਕਿ ਸਕਾਲਰ ਬਾਵਾ ਨੂੰ ਮਿਲਣਾ ਚਾਹੁੰਦਾ ਹੈ ਤਾਂ ਜੋ ਉਹ ਇਹ ਗੱਲ ਰੰਜੀਤ ਤੱਕ ਪਹੰਚਾ ਸਕੇ ਪਰ ਜਾਗੀਰ ਦੀ ਰੰਜੀਤ ਨਾਲ ਮੁਲਾਕਾਤ ਨਹੀਂ ਹੋ ਪਾ ਰਹੀ। ਜਦੋਂਕਿ ਦੂਜੇ ਪਾਸੇ ਖਬਰ ਹੈ ਕਿ ਜਾਗੀਰ ਦੀ ਮੁਲਾਕਾਤ ਗਾਇਕ ਨਾਲ ਕਿਸੇ ਦੇ ਘਰੇ ਹੋ ਚੁੱਕੀ ਹੈ ਤੇ ਗਾਇਕ ਨੇ ਸਕਾਲਰ ਦੀ ਤਾਰੀਫ ਵੀ ਕੀਤੀ। ਵਿਵਾਦ ਨੂੰ ਲੈ ਕੇ ਸਕਲਾਰ ਜਾਗੀਰ ਕੋਰਟ ਦਾ ਰੁਖ਼ ਕਰਨ ਦੀ ਤਿਆਰੀ ‘ਚ ਹਨ। ਉਹ ਕਹਿ ਰਹੇ ਹਨ ਕਿ ਜਾਂ ਤਾਂ ਗੀਤ ਦੀ ਕੰਪੋਜੀਸ਼ਨ ਲਈ ਉਨ੍ਹਾਂ ਨੂੰ ਪਛਾਣ ਤੇ ਨਾਮ ਦਿੱਤਾ ਜਾਵੇ ਜਾਂ ਸਭ ਦੇ ਸਾਹਮਣੇ ਮੰਨਿਆ ਜਾਵੇ ਕਿ ਗੀਤ ਦੀ ਕੰਪੋਜੀਸ਼ਨ ਜਾਗੀਰ ਸਿੰਘ ਨੇ ਤਿਆਰ ਕੀਤੀ ਹੈ। ਇਸ ਦੇ ਨਾਲ ਹੀ ਜਾਗੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਇਹ ਗੀਤ ਉਨ੍ਹਾਂ ਨੇ 8 ਸਾਲ ਪਹਿਲਾਂ ਕਾਲਜ ਦੀ ਪੜ੍ਹਾਈ ਦੌਰਾਨ ਤਿਆਰ ਕੀਤਾ ਸੀ। ਉਨ੍ਹਾਂ ਦਿਨਾਂ ‘ਚ ਉਹ ਸੰਗੀਤ ਸਿੱਖਣ ਦੇ ਸ਼ੁਰੂਆਤੀ ਦੌਰ ‘ਚ ਸੀ। ਗਾਣਾ ਕਾਲਜ ਟਾਈਮ ‘ਚ ਸੁਣਿਆ ਸੀ: ਰਣਜੀਤ ਬਾਵਾ ਗਾਇਕ ਰਣਜੀਤ ਬਾਵਾ ਨੇ ਵੀ ਸੋਸ਼ਲ ਮੀਡੀਆ ‘ਤੇ ਲਿਖਿਆ ਹੈ ਕਿ ਇਹ ਗੀਤ ਉਨ੍ਹਾਂ ਨੇ ਕਾਲਜ ਦੀ ਪੜ੍ਹਾਈ ਸਮੇਂ ਸੁਣਿਆ ਸੀ। ਉਨ੍ਹਾਂ ਨੇ ਤੈਅ ਕਰ ਲਿਆ ਸੀ ਕਿ ਜੇਕਰ ਉਹ ਗਾਇਕ ਬਣੇ ਤਾਂ ਇਹ ਗੀਤ ਜ਼ਰੂਰ ਗਾਉਣਗੇ। ਉਨ੍ਹਾਂ ਨੇ ਕਿਸੇ ਦੋਸਤ ਤੇਜਿੰਦਰ ਸਿੰਘ ਨੂੰ ਇਹ ਗੀਤ ਦੇਣ ਲਈ ਧੰਨਵਾਦ ਕੀਤਾ ਹੈ।