ਮੁੰਬਈ: ਬਾਲੀਵੁੱਡ ਇੰਡਸਟਰੀ ‘ਚ ਲਿੰਕ-ਅੱਪ ਤੇ ਬ੍ਰੇਕ ਅੱਪ ਦੀ ਖਬਰਾਂ ਆਉਣੀਆਂ ਆਮ ਜਿਹੀ ਗੱਲ ਹੈ। ਇਸੇ ਤਰ੍ਹਾਂ ਰਣਬੀਰ ਕਪੂਰ ਤੇ ਦੀਪਿਕਾ ਪਾਦੂਕੋਨ ਦੇ ਬ੍ਰੇਕ-ਅੱਪ ਨੂੰ ਵੀ ਪੰਜ ਸਾਲ ਹੋ ਚੁੱਕੇ ਹਨ। ਇਸ ਤੋਂ ਬਾਅਦ ਦੋਵਾਂ ਨੇ ਆਪਣੇ ਆਪ ਨੂੰ ਕਾਫੀ ਪ੍ਰੋਫੈਸ਼ਨਲ ਬਣਾ ਲਿਆ। ਇੰਨਾ ਹੀ ਨਹੀਂ ਦੋਵੇਂ ਇੰਡਸਟਰੀ ਦੇ ਕੂਲ ਐਕਸ ਮਨ ਜਾਂਦੇ ਹਨ। ਹਾਲ ਹੀ ‘ਚ ਦੋਵਾਂ ਦੇ ਬ੍ਰੇਕ ਅੱਪ ਤੋਂ ਬਾਅਦ ਦੋਸਤਾਨਾ ਦੇਖਣ ਨੂੰ ਮਿਲਿਆ।


 

ਦੀਪਿਕਾ-ਰਣਬੀਰ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਦੇ ਸ਼ੋਅ ਦੇ ਸ਼ੋਅ ਸਟਾਪਰ ਬਣੇ ਸੀ। ਫੈਨਸ ਨੂੰ ਇਕੱਠੇ ਦੇਖਣ ਦਾ ਮੌਕਾ ਕਾਫੀ ਟਾਈਮ ਬਾਅਦ ਮਿਲੀਆ ਸੀ। ਹਮੇਸ਼ਾ ਦੀ ਤਰ੍ਹਾਂ ਫੈਨਸ ਨੂੰ ਇਸ ਵਾਰ ਵੀ ਦੋਨਾਂ ਦੀ ਜੋੜੀ ਕਾਫੀ ਪਸੰਦ ਆਈ। ਦੋਨਾਂ ਦੀ ਇਸੇ ਨੇੜਤਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀ ਹੈ। ਇਸ ‘ਚ ਸ਼ਬਾਨਾ ਆਜ਼ਮੀ ਮੀਡੀਆ ਨਾਲ ਗੱਲ ਕਰ ਰਹੀ ਹੈ ਤੇ ਦੋਨੋਂ ਪਿੱਛੇ ਖੜ੍ਹੇ ਇੱਕ-ਦੂਜੇ ਨਾਲ ਗੱਲਾਂ ਕਰ ਰਹੇ ਹਨ।

[embed]https://www.instagram.com/p/Bh6Sp-1jEXo/?taken-by=syedrehanofficial[/embed]

ਇਸ ਤੋਂ ਪਹਿਲਾ ਦੋਨਾਂ ਨੇ ਕਦੇ ਇੱਕ ਦੂਜੇ ਨਾਲ ਰੈਂਪ ਵਾਕ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਦੋਨਾਂ ਦੀ ਜੋੜੀ ਫ਼ਿਲਮ ‘ਤਮਾਸ਼ਾ’ ‘ਚ ਦੇਖਣ ਨੂੰ ਮਿਲੀ ਸੀ। ਹੁਣ ਰਣਬੀਰ ਦੀ ਫ਼ਿਲ਼ਮ ‘ਸੰਜੂ’ ਦੇ ਟੀਜ਼ਰ ਨੇ ਲੋਕਾਂ ‘ਚ ਆਪਣੀ ਧੂਮ ਮਚਾ ਰੱਖੀ ਹੈ ਤਾਂ ਦੀਪਿਕਾ ਆਪਣੀ ਤੇ ਰਣਵੀਰ ਸਿੰਘ ਦੇ ਵਿਆਹ ਦੀਆਂ ਖ਼ਬਰਾਂ ਕਰਕੇ ਸੁਰਖੀਆਂ ‘ਚ ਛਾਈ ਹੋਈ ਹੈ।