ਚੰਡੀਗੜ੍ਹ: ਸੂਫੀ ਗਾਇਕ ਸਤਿੰਦਰ ਸਰਤਾਜ ਆਪਣੀ ਗਾਇਕੀ ਕਾਰਨ ਲੋਕਾਂ ਦੇ ਦਿਲਾਂ ‘ਚ ਰਾਜ ਕਰਦਾ ਹੈ। ਇਸ ਸੂਫੀ ਗਾਇਕਾਂ ਨੇ ਆਪਣੀ ਗਾਇਕੀ ਨਾਲ ਕਦੇ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਕੀਤਾ। ਸਰਤਾਜ ਆਪਣੀ ਕੁਝ ਸਮਾਂ ਪਹਿਲਾਂ ਰਿਲੀਜ਼ ਹੋਈ ਹਾਲੀਵੁੱਡ ਫ਼ਿਲਮ ‘ਦ ਬਲੈਕ ਪ੍ਰਿੰਸ’ ਦੀ ਕਾਮਯਾਬੀ ਦਾ ਆਨੰਦ ਮਾਣ ਰਿਹਾ ਹੈ। ਇਹ ਫ਼ਿਲਮ ਹੁਣ ਇੰਡੀਆ ‘ਚ ਵੀ ਡਿਜੀਟਲ ਪਲੇਟਫਾਰਮ ‘ਤੇ ਰਿਲੀਜ਼ ਹੋ ਗਈ ਹੈ।


 

ਸਰਤਾਜ ਨੇ ਆਪਣੀ ਐਲਬਮ ‘ਸ਼ੀਜਨਜ਼ ਆਫ ਲਵ’ ਦਾ ਐਲਾਨ ਸਾਲ ਦੇ ਸ਼ੁਰੂਆਤ ‘ਚ ਕੀਤਾ ਸੀ, ਹੁਣ ਤੱਕ ਇਸ ਦੇ 2 ਗਾਣੇ ਰਿਲੀਜ਼ ਹੋ ਚੁੱਕੇ ਹਨ ਤੇ ਹੁਣ ਤੀਜਾ ਗਾਣਾ ‘ਆਰਸੀ’ ਵੀ ਰਿਲੀਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਐਲਬਮ ਦੇ ਦੋ ਗਾਣੇ ‘ਤੇਰੇ ਵਾਸਤੇ’ ਤੇ ‘ਮੈਂ ਤੇ ਮੇਰੀ ਜਾਨ’ ਇਸੇ ਸਾਲ ਫਰਵਰੀ ‘ਚ ਰਿਲੀਜ਼ ਹੋਏ ਸੀ।

[embed]

ਸਰਤਾਜ ਦੇ ਇਸ ਐਲਬਮ ਦੇ ਤਿੰਨੇ ਗਾਣੇ ਰੋਮਾਂਟਿਕ ਗਾਣੇ ਹਨ। ‘ਆਸਰੀ’ ਦੇ ਬੋਲ ਖੁਦ ਸਰਤਾਜ ਨੇ ਹੀ ਲਿਖੇ ਨੇ, ਜਦੋਂ ਕਿ ਫ਼ਿਲਮ ਦੀ ਵੀਡੀਓ ਨੂੰ ਸੰਦੀਪ ਸ਼ਰਮਾ ਨੇ ਡਾਇਰੈਕਟ ਕੀਤਾ ਹੈ। ਗਾਣਾ ਸਿਮ ਪੰਜਾਬਣ 2017 ਭਾਵਨਾ ਸ਼ਰਮਾ ਤੇ ਸਰਤਾਜ ‘ਤੇ ਫਿਲਮਾਇਆ ਗਿਆ ਹੈ। ਸਰਤਾਜ ਨੇ ਇਸ ਬਾਰੇ ਆਪਣੇ ਵਿਚਾਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।