5 ਘੰਟੇ ਸਕਿਨ ਕਲੀਨਕ ਵਿੱਚ ਕੀ ਕਰ ਰਹੀ ਸੀ ਦੀਪਿਕਾ ?
ਏਬੀਪੀ ਸਾਂਝਾ | 11 Nov 2016 11:31 AM (IST)

ਮੁੰਬਈ: ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਬੀਤੀ ਰਾਤ ਬਾਂਦਰਾ ਦੇ ਸਕਿਨ ਕਲੀਨਕ ਵਿੱਚ ਜਾਂਦੇ ਵੇਖਿਆ ਗਿਆ। ਦੀਪਿਕਾ ਕਰੀਬ 4 ਵਜੇ ਸ਼ਾਮ ਨੂੰ ਕਲੀਨਕ ਗਈ ਸੀ ਤੇ 9 ਵਜੇ ਯਾਨੀ ਕਿ ਪੂਰੇ 5 ਘੰਟਿਆਂ ਬਾਅਦ ਬਾਹਰ ਨਿਕਲੀ। ਖਬਰ ਹੈ ਕਿ ਦੀਪਿਕਾ ਉੱਥੇ ਇੱਕ ਸਕਿਨ ਟਰੀਟਮੈਂਟ ਲਈ ਗਈ ਸੀ। ਬਾਹਰ ਆਉਣ ਤੋਂ ਬਾਅਦ ਵੇਖਣ ਵਾਲਿਆਂ ਨੇ ਇਹ ਵੀ ਕਿਹਾ ਕਿ ਦੀਪਿਕਾ ਦੀ ਚਮੜੀ ਚਮਕ ਰਹੀ ਸੀ। ਵੈਸੇ ਤਾਂ ਦੀਪਿਕਾ ਨੂੰ ਕੁਝ ਕਰਨ ਦੀ ਲੋੜ ਨਹੀਂ ਪਰ ਲੱਗਦਾ ਹੈ ਦੀਪਿਕਾ ਆਪਣੇ ਹਾਲੀਵੁੱਡ ਡੈਬਿਊ ਲਈ ਕੁਝ ਜ਼ਿਆਦਾ ਹੀ ਨਰਵਸ ਹੈ। ਇਸ ਲਈ ਆਪਣੀ ਚਮੜੀ 'ਤੇ ਵੱਧ ਧਿਆਨ ਦੇ ਰਹੀ ਹੈ। ਇਹ ਉਹੀ ਕਲੀਨਿਕ ਹੈ ਜਿੱਥੇ ਰਿਤਿਕ ਰੌਸ਼ਨ ਅਤੇ ਸੋਨਮ ਕਪੂਰ ਵਰਗੇ ਹੋਰ ਸਿਤਾਰੇ ਆਉਂਦੇ ਹਨ।