ਨਵੀਂ ਦਿੱਲੀ: ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਦੀਪਿਕ ਪਾਦੂਕੋਣ ਨੇ ਖੁਲਾਸਾ ਕਰਦਿਆਂ ਕਿਹਾ ਕਿ ਇੱਕ ਸਮੇਂ ਡਿਪਰੈਸ਼ਨ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਉਹ ਸਮਾਂ ਉਸ ਦੀ ਜ਼ਿੰਦਗੀ ਦਾ ਸਭ ਤੋਂ ਮਾੜਾ ਦੌਰ ਸੀ। ਇੱਕ ਲੰਬਾ ਸਮਾਂ ਉਸ ਨੂੰ ਡਿਪਰੈਸ਼ਨ ਤੋਂ ਬਾਹਹ ਨਿਕਲਦਿਆਂ ਲੱਗ ਗਿਆ।


ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੂੰ ਅਜੇ ਵੀ ਫਿਰ ਤੋਂ ਕਿਤੇ ਇਸ ਦੀ ਚਪੇਟ 'ਚ ਨਾ ਆ ਜਾਵਾਂ, ਇਹੀ ਡਰ ਸਤਾਉਂਦਾ ਰਹਿੰਦਾ ਹੈ। ਜਦੋਂ ਦੀਪਿਕਾ ਤੋਂ ਡਿਪਰੈਸ਼ਨ ਬਾਰੇ ਖੁੱਲ੍ਹ ਕੇ ਬੋਲਣ ਕਾਰਨ ਕੋਈ ਨੁਕਸਾਨ ਤਾਂ ਨਹੀਂ ਚੁੱਕਣਾ ਪਿਆ ਬਾਰੇ ਪੁੱਛਿਆ ਤਾਂ ਅਦਾਕਾਰਾ ਦਾ ਕਹਿਣਾ ਸੀ ਕਿ ਕੁਝ ਪੱਕੇ ਤੌਰ 'ਤੇ ਤਾਂ ਕਹਿ ਨਹੀਂ ਸਕਦੀ ਪਰ ਹੋ ਸਕਦਾ ਹੈ ਕਿ ਇਸ ਵਜ੍ਹਾ ਕਾਰਨ ਨਿਰਮਾਤਾ ਉਸ ਕੋਲ ਨਾਲ ਆਏ ਹੋਣ।

ਦੀਪਿਕਾ ਨੇ ਦੇਸ਼ ਭਰ ਦੇ ਸਕੂਲਾਂ ਦੇ ਮਾਨਸਿਕ ਸਿਹਤ ਵਿਸ਼ੇ ਨੂੰ ਸ਼ਾਮਲ ਕਰਨ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਨਾਲ ਜੁੜੇ ਗੁੰਮਰਾਹਕੁਨ ਪ੍ਰਭਾਵ ਨੂੰ ਦੂਰ ਕੀਤਾ ਜਾ ਸਕੇਗਾ।