ਚੰਡੀਗੜ੍ਹ: ਪੰਜਾਬੀ ਸੰਗੀਤ ਵਿੱਚ ਮਸ਼ਹੂਰ ਸੰਗੀਤਕਾਰ ਦੇਸੀ ਕਰੂ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਅਚੰਭਾ ਵੀਡੀਓ ਸ਼ੇਅਰ ਕੀਤੀ ਹੈ। ਦਰਅਸਲ ਇਹ ਵੀਡੀਓ ਦਾਅਵਾ ਕਰ ਰਿਹਾ ਹੈ ਕਿ ਨਾਸਾ ਤੋਂ ਫੇਸਬੁੱਕ ਲਾਈਵ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨਾਲ ਤਿੰਨ ਲੱਖ ਤੋਂ ਵੀ ਵੱਧ ਲੋਕ ਫੇਸਬੁੱਕ 'ਤੇ ਜੁੜੇ ਹਨ।



ਹਾਲਾਂਕਿ ਨਾਸਾ ਦੇ ਆਫੀਸ਼ੀਅਲ ਪੇਜ 'ਤੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਜੋ ਇਸ ਨੂੰ ਸ਼ੱਕ ਦੇ ਦਾਇਰੇ ਵਿੱਚ ਲਿਆ ਰਿਹਾ ਹੈ। ਪਰ ਸਾਡੇ ਪੰਜਾਬ ਦੇ ਦੇਸੀ ਕਰੂ ਇਸ ਵੀਡੀਓ ਨੂੰ ਵੇਖ ਕੇ ਹੈਰਾਨ ਹਨ ਤੇ ਟੈਕਨੌਲਜੀ ਦਾ ਧੰਨਵਾਦ ਕਰ ਰਹੇ ਹਨ। ਕੀ ਤੁਸੀਂ ਵੇਖਿਆ ਇਹ ਵੀਡੀਓ ?