ਮੁੰਬਈ: ਬਾਲੀਵੁੱਡ ਦੇ ਸੁਪਰਸਟਾਰ ਧਰਮਿੰਦਰ (Dharmendra) ਨੇ ਫਿਲਮਾਂ ਵਿੱਚ ਆਪਣੇ ਸਧਾਰਨ ਅੰਦਾਜ਼ ਨਾਲ ਲੋਕਾਂ ਵਿੱਚ ਵੱਖਰੀ ਪਛਾਣ ਬਣਾਈ। ਜੇਕਰ ਅਸੀਂ ਧਰਮਿੰਦਰ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ। ਧਰਮਿੰਦਰ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਫਿਲਮ 'ਦਿਲ ਭੀ ਤੇਰਾ, ਹਮ ਭੀ ਤੇਰੇ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਹਿੱਟ ਫਿਲਮਾਂ ਦੀ ਲਾਈਨ ਲਾਈ। ਇਸ ਸਭ ਦੇ ਬਾਵਜੂਦ ਧਰਮਿੰਦਰ ਦੀ ਮਾਂ ਉਨ੍ਹਾਂ ਦੇ ਐਕਟਰ ਬਣਨ ਤੋਂ ਖੁਸ਼ ਨਹੀਂ ਸੀ।
ਮੀਡੀਆ ਰਿਪੋਰਟਾਂ ਮਤਾਬਕ ਧਰਮ ਦੀ ਮਾਂ ਹਮੇਸ਼ਾ ਕਹਿੰਦੀ ਸੀ ਕਿ ਰੱਬ ਬਖਸ਼ੇ, ਕਿਸੇ ਦਾ ਪੁੱਤਰ ਕਦੇ ਐਕਟਰ ਨਹੀਂ ਬਣਨਾ ਚਾਹੀਦਾ। ਧਰਮਿੰਦਰ ਨੇ ਇੱਕ ਇੰਟਰਵਿਊ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਸੀ। ਧਰਮਿੰਦਰ ਨੇ ਦੱਸਿਆ ਕਿ, 'ਮੈਂ ਆਪਣੀ ਜ਼ਿੰਦਗੀ ਵਿੱਚ ਇਸ ਉਦਯੋਗ ਤੋਂ ਬਹੁਤ ਕੁਝ ਸਿੱਖਿਆ ਹੈ। ਜਦੋਂ ਮੈਂ ਸ਼ੁਰੂਆਤ ਵਿੱਚ ਐਕਟਰ ਬਣਿਆ ਸੀ, ਮੇਰੀ ਮਾਂ ਕਹਿੰਦੀ ਸੀ ਕਿ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਕੋਈ ਵੀ ਪੁੱਤਰ ਕਦੇ ਐਕਟਰ ਨਾ ਬਣ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਮਾਂ ਮਹਿਸੂਸ ਕਰਦੀ ਸੀ ਕਿ ਹਰ ਅਦਾਕਾਰ ਫਿਲਮਾਂ ਵਿੱਚ ਜਿਉਂਦਾ ਹੈ ਤੇ ਮਰਦਾ ਹੈ। ਉਨ੍ਹਾਂ ਨੂੰ ਹਮੇਸ਼ਾ ਤਣਾਅ ਹੁੰਦਾ ਹੈ। ਚਾਹੇ ਉਸ ਦੀ ਫਿਲਮ ਬਾਕਸ ਆਫਿਸ 'ਤੇ ਕੰਮ ਕਰੇ ਜਾਂ ਨਾ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਇੱਕ ਯਾਤਰਾ ਹੈ ਜਿੱਥੇ ਲੋਕਾਂ ਨੂੰ ਬਹੁਤ ਸਖ਼ਤ ਮਿਹਨਤ ਨਾਲ ਸੰਘਰਸ਼ ਕਰਨਾ ਪੈਂਦਾ ਹੈ।
ਧਰਮਿੰਦਰ ਨੇ ਅੱਗੇ ਕਿਹਾ, 'ਮੇਰੀ ਮਾਂ ਹਮੇਸ਼ਾ ਚਾਹੁੰਦੀ ਸੀ ਕਿ ਮੈਂ ਪੈਸਾ ਜੋੜਨਾ ਸਿੱਖਾਂ। ਇਸ ਦੇ ਨਾਲ ਹੀ ਉਹ ਇਹ ਵੀ ਚਾਹੁੰਦੇ ਸੀ ਕਿ ਮੈਂ ਇੱਕ ਮਹੀਨੇ ਦੇ ਖਰਚਿਆਂ ਨੂੰ ਕਿਵੇਂ ਬਿਤਾਉਣਾ ਸਿੱਖਾਂ ਪਰ ਮੈਂ ਹਮੇਸ਼ਾਂ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਕਰਦਾ ਸੀ। ਉਹ ਹਮੇਸ਼ਾਂ ਲੋੜਵੰਦਾਂ ਨੂੰ ਭੋਜਨ, ਕੱਪੜੇ ਤੇ ਪੈਸੇ ਭੇਜਦੀ ਸੀ। ਮੇਰੀ ਮਾਂ ਬਹੁਤ ਚੰਗੀ ਇਨਸਾਨ ਸੀ।
ਇਹ ਵੀ ਪੜ੍ਹੋ: Gold Silver Price: ਸੋਨੇ ਦਾ ਭਾਅ ਉੱਚੇ ਪੱਧਰ ਤੋਂ 7 ਹਜ਼ਾਰ ਰੁਪਏ ਹੇਠਾਂ, ਜਾਣੋ ਕਿੰਨੀ ਕੀਮਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904