Dharmendra First Wife: ਧਰਮਿੰਦਰ (Dharmendra) ਤੇ ਹੇਮਾ ਮਾਲਿਨੀ (Hema Malini) ਦਾ ਨਾਂ ਇੰਡਸਟਰੀ ਦੇ ਮਸ਼ਹੂਰ ਜੋੜਿਆਂ 'ਚੋਂ ਇਕ ਹੈ। ਉਨ੍ਹਾਂ ਦੀ ਪ੍ਰੇਮ ਕਹਾਣੀ ਨਾਲ ਸਬੰਧਤ ਕਿੱਸੇ ਅੱਜ ਵੀ ਇੰਡਸਟਰੀ ਵਿੱਚ ਸੁਣੇ ਤੇ ਸੁਣਾਏ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹੇਮਾ ਮਾਲਿਨੀ ਨੇ ਇੱਕ ਵਾਰ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ (Parkash Kaur) ਬਾਰੇ ਕੀ ਕਿਹਾ ਸੀ ਜੋ ਪਹਿਲਾਂ ਹੀ ਵਿਆਹੀ ਹੋਈ ਹੈ। ਦੱਸ ਦਈਏ ਕਿ ਧਰਮਿੰਦਰ ਦਾ ਵਿਆਹ ਪ੍ਰਕਾਸ਼ ਕੌਰ ਨਾਲ ਸਾਲ 1954 ਵਿੱਚ ਹੋਇਆ ਸੀ। ਇਸ ਵਿਆਹ ਤੋਂ ਧਰਮ ਪਾਜੀ ਅਤੇ ਪ੍ਰਕਾਸ਼ ਕੌਰ ਦੇ ਚਾਰ ਬੱਚੇ ਹਨ, ਸਨੀ ਦਿਓਲ, ਬੌਬੀ ਦਿਓਲ, ਵਿਜੇਤਾ ਦਿਓਲ ਤੇ ਅਜੀਤਾ ਦਿਓਲ। ਇਸ ਦੇ ਨਾਲ ਹੀ ਧਰਮ ਪਾਜੀ ਦਾ ਵਿਆਹ ਸਾਲ 1980 ਵਿੱਚ ਹੇਮਾ ਮਾਲਿਨੀ ਨਾਲ ਹੋਇਆ ਸੀ, ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਈਸ਼ਾ ਦਿਓਲ ਅਤੇ ਅਹਾਨਾ ਦਿਓਲ (Ahana Deol) ਹਨ। ਮੀਡੀਆ ਰਿਪੋਰਟਾਂ ਮੁਤਾਬਕ ਧਰਮੇਂਦਰ ਨਾਲ ਵਿਆਹ ਕਰਨ ਤੋਂ ਬਾਅਦ ਹੇਮਾ ਨੇ ਅਦਾਕਾਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਤੋਂ ਦੂਰੀ ਬਣਾ ਲਈ ਸੀ ਅਤੇ ਧਰਮਿੰਦਰ ਨਾਲ ਵਿਆਹ ਦੇ 42 ਸਾਲ ਬਾਅਦ ਵੀ ਹੇਮਾ ਤੇ ਪ੍ਰਕਾਸ਼ ਕੌਰ ਨੇ ਅੱਜ ਤੱਕ ਇਕ-ਦੂਜੇ ਦਾ ਸਾਹਮਣਾ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: Sidhu Moosewala : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਅਦਾਲਤ ਨੇ ਭੇਜਿਆ ਸੰਮਨ, 29 ਮਾਰਚ ਨੂੰ ਪੇਸ਼ ਹੋਣ ਦੇ ਹੁਕਮ