ਨਵੀਂ ਦਿੱਲੀ: ਅਦਾਕਾਰ ਤੇ ਸਿੰਗਰ ਦਿਲਜੀਤ ਦੋਸਾਂਝ ਹਾਲੀਵੁੱਡ ਦੀ ਦਿੱਗਜ ਐਕਟਰਸ ਗੇਲ ਗੇਡੌਟ ਦੇ ਵੱਡੇ ਫੈਨ ਹਨ। ਉਹ ਅਕਸਰ ਹੀ ਸੋਸ਼ਲ ਮੀਡੀਆ ‘ਤੇ ਮਜ਼ੇਦਾਰ ਤਰੀਕੇ ਨਾਲ ਗੇਲ ਲਈ ਆਪਣਾ ਪਿਆਰ ਜ਼ਾਹਿਰ ਕਰਦੇ ਰਹਿੰਦੇ ਹਨ। ਇੰਨਾ ਹੀ ਨਹੀਂ ਹੋਰ ਵੀ ਕਈ ਹਾਲੀਵੁੱਡ ਐਕਟਰਸ ਦੀਆਂ ਤਸਵੀਰਾਂ ‘ਤੇ ਕੁਮੈਂਟ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਗੇਲ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ‘ਚ ਉਹ ਸਬਜ਼ੀਆ ਕੱਟਦੇ ਹੋਏ ਨਜ਼ਰ ਆ ਰਹੀ ਸੀ। ਗੇਲ ਨੇ ਇਸ ਦੇ ਨਾਲ ਕੈਪਸ਼ਨ ਲਿਖਿਆ, “ਆਪਣੇ ਬੱਚਿਆਂ ਲਈ ਸਲਾਦ ਬਣਾਉਣ ਲਈ ਸਬਜ਼ੀਆਂ ਕੱਟਣ ਨਾਲ ਮੈਨੂੰ ਪਿਆਰ ਹੈ।’
ਗੇਲ ਦੀ ਇਸ ਤਸਵੀਰ ‘ਤੇ ਦਿਲਜੀਤ ਦੋਸਾਂਝ ਨੇ ਪੰਜਾਬੀ ‘ਚ ਕੁਮੈਂਟ ਕਰਦੇ ਹੋਏ ਲਿਖਿਆ, “ਚੰਗਾ ਗੇਲ ਸੁਣ...ਅੱਜ ਗੋਭੀ ਦੇ ਪਰਾਂਠੇ ਬਣਾ ਲੈ, ਮੈਂ ਦਹੀਂ ਲੈ ਆਵਾਂਗਾ।” ਦਿਲਜੀਤ ਦੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਅਕਸ਼ੈ ਕੁਮਾਰ, ਕਰੀਨਾ ਕਪੂਰ ਖ਼ਾਨ ਤੇ ਕਿਆਰਾ ਅਡਵਾਨੀ ਨਾਲ ਫ਼ਿਲਮ ‘ਗੁੱਡ ਨਿਊਜ਼’ ‘ਚ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ 27 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ।