ਮੁੰਬਈ: ਸਿੰਗਰ ਮੈਡੋਨਾ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਆਈਸ ਬਾਥ ਲੈਂਦੀ ਤੇ ਉਸ ਤੋਂ ਬਾਅਦ ਕੱਪ ‘ਚ ਆਪਣਾ ਖੁਦ ਦਾ ਪਿਸ਼ਾਬ ਪੀਂਦੀ ਨਜ਼ਰ ਆ ਰਹੀ ਹੈ। ਇੱਕ ਵੈਬਸਾਈਟ ਦੀ ਰਿਪੋਰਟ ਮੁਤਾਬਕ, ਮੈਡੋਨਾ ਨੇ 17 ਨਵੰਬਰ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਟੀਵੀ ਪੇਜ਼ ‘ਤੇ ਵੀਡੀਓ ਸ਼ੇਅਰ ਕੀਤਾ।

61 ਸਾਲਾ ਸਿੰਗਰ ਮੈਡੋਨਾ ਫਿਲਹਾਲ ਆਪਣੇ ਮਿਊਜ਼ਿਕ ਪ੍ਰੋਗ੍ਰਾਮ ‘ਮੈਡਮ ਐਕਸ ਟੂਰ’ ‘ਤੇ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਲਈ ਜਿਸ ਵੀਡੀਓ ਨੂੰ ਸ਼ੇਅਰ ਕੀਤਾ, ਉਹ ਤੜਕੇ ਤਿੰਨ ਵਜੇ ਦੇ ਕਰੀਬ ਦੀ ਹੈ।

ਇਸ ਵੀਡੀਓ ਦੇ ਕੈਪਸ਼ਨ ‘ਚ ਉਸ ਨੇ ਲਿਖਿਆ, “ਤਾਂ ਕੀ ਅਸੀਂ ਇੱਕ ਆਈਸ ਬਾਥ ਚੈਲੇਂਜ ਦੀ ਸ਼ੁਰੂਆਤ ਕਰੀਏ? 41 ਡਿਗਰੀ ਸੱਟ ਦਾ ਸਭ ਤੋਂ ਵਧੀਆ ਇਲਾਜ”। ਇਸ ‘ਚ ਉਸ ਨੂੰ ਪਰਫਾਰਮਰ ਅਹਲਮਲਿਕ ਵਿਲੀਅਮਸ ਨਾਲ ਵੇਖਿਆ ਜਾ ਸਦਕਾ ਹੈ।


ਵੀਡੀਓ ‘ਚ ਆਈਸ ਬਾਥ ਟੱਬ ਤੋਂ ਨਿਕਲ ਤੋਂ ਬਾਅਦ ਪਹਿਲਾ ਉਹ ਆਪਣੀਆਂ ਜੁਰਾਬਾਂ ਕੱਢਦੀ ਹੈ ਤੇ ਇਸ ਤੋਂ ਬਾਅਦ ਉਹ ਚਾਹ ਵਾਲੇ ਕੱਪ ‘ਚ ਪੀਲੇ ਰੰਗ ਦਾ ਲਿਕੁਅਡ ਪੀਂਦੀ ਨਜ਼ਰ ਆ ਰਹੀ ਹੈ, ਜੋ ਉਸ ਦੇ ਟ੍ਰੀਟਮੈਂਟ ਦਾ ਇੱਕ ਹਿੱਸਾ ਹੈ।

ਉਹ ਕਹਿੰਦੀ ਹੈ, “ਬਰਫੀਲੇ ਪਾਣੀ ਵਿੱਚੋਂ ਨਿਕਲਣ ਤੋਂ ਬਾਅਦ ਯੂਰੇਨ ਪੀਣਾ ਵਾਕਈ ਬੇਹੱਦ ਚੰਗਾ ਹੈ”। ਜਦਕਿ ਇਹ ਪਹਿਲੀ ਵਾਰ ਨਹੀਂ, ਜਦੋਂ ਮੈਡੋਨਾ ਨੇ ਇੱਕ ਮੈਡੀਕਲ ਟ੍ਰੀਟਮੈਂਟ ਲਈ ਪਿਸ਼ਾਬ ਦਾ ਇਸਤੇਮਾਲ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਹ ਪੈਰਾਂ ਦੀ ਸੱਟ ਤੋਂ ਛੁਟਕਾਰਾ ਪਾਉਣ ਲਈ ਪਿਸ਼ਾਬ ਪੀਣ ਦੀ ਗੱਲ ਖੁਸ ਕਬੂਲ ਚੁੱਕੀ ਹੈ।