ਚੰਡੀਗੜ੍ਹ: ਹਾਲ ਹੀ 'ਚ ਪਾਲੀਵੁੱਡ ਸਟਾਰ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸੂਰਮਾ’ ਬਾਕਸ-ਆਫਿਸ 'ਤੇ ਰਿਲੀਜ਼ ਹੋਈ ਹੈ। ਫ਼ਿਲਮ ਨੇ ਬਾਕਸ-ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਆਪਣੀ ਫ਼ਿਲਮ ਨੂੰ ਮਿਲ ਰਹੇ ਹੁੰਗਾਰੇ ਨਾਲ ਦਿਲਜੀਤ ਕਾਫੀ ਖੁਸ਼ ਹੈ। ਹੁਣ ਉਸ ਦੇ ਮੁੜ ਸੁਰਖੀਆਂ ‘ਚ ਆਉਣ ਦਾ ਕਾਰਨ ਬੇਹੱਦ ਖਾਸ ਹੈ। ਦਿਲਜੀਤ ਨੇ ਪਿੰਗਲਵਾੜੇ ਦੇ ਬੱਚਿਆਂ ਨਾਲ ਕੁਝ ਸਮਾਂ ਬਿਤਾਇਆ। [embed]https://www.instagram.com/p/BlmjC5jnlin/?taken-by=dosanjh_di_fan[/embed] ਜੀ ਹਾਂ, ਹਾਲ ਹੀ ‘ਚ ਦਿਲਜੀਤ ਨੇ ‘ਭਗਤ ਪੂਰਨ ਸਿੰਘ’ ਪਿੰਗਲਵਾੜੇ ਦੇ ਬੱਚਿਆਂ ਨਾਲ ਸਮਾਂ ਬਿਤਾਇਆ ਹੈ। ਇਸ ਸਮੇਂ ਦਿਲਜੀਤ ਕਾਫੀ ਇਮੋਸ਼ਨਲ ਵੀ ਹੋ ਗਏ। ਦਿਲਜੀਤ ਨੇ ਇਸ ਪਿੰਗਲਵਾੜੇ ‘ਚ ਬਿਤਾਏ ਆਪਣੇ ਸਮੇਂ ਦੀ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤੀਆਂ ਹਨ। [embed]https://www.instagram.com/p/BlmjC5jnlin/?taken-by=dosanjh_di_fan[/embed] ਦਿਲਜੀਤ ਵੱਲੋਂ ਸ਼ੇਅਰ ਕੀਤੀਆਂ ਇਨ੍ਹਾਂ ਵੀਡੀਓਜ਼ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਦਿਲਜੀਤ ਇਨ੍ਹਾਂ ਬੱਚਿਆਂ ਨਾਲ ਸਮਾਂ ਬਿਤਾ ਕੇ ਕਿੰਨੇ ਭਾਵੁਕ ਹਨ। ਇੰਨਾ ਹੀ ਨਹੀਂ ਦਿਲਜੀਤ ਨੇ ਸੰਸਥਾ ਤੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਜਿਸ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ। [embed]https://www.instagram.com/p/Blmi2c8A0Oh/?taken-by=dosanjh_di_fan[/embed] ‘ਸੂਰਮਾ’ ਦੇ ਸਟਾਰ ਦਿਲਜੀਤ ਨੇ ਆਪਣੀਆਂ ਇਨ੍ਹਾਂ ਵੀਡੀਓਜ਼ ‘ਚ ਆਪਣੀ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਸੂਰਮਾ’ ਦੀ ਵੀ ਗੱਲ ਕੀਤੀ ਹੈ। ਫ਼ਿਲਮ ‘ਚ ਸੰਦੀਪ ਦੀ ਲਾਈਫ ਨੂੰ ਚੰਗੀ ਤਰ੍ਹਾਂ ਦਿਖਾਇਆ ਗਿਆ ਹੈ। ਫ਼ਿਲਮ ‘ਚ ਤਾਪਸੀ ਪੰਨੂ ਤੇ ਦਿਲਜੀਤ ਦੀ ਕੈਮਿਸਟ੍ਰੀ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਹੈ। [embed]https://www.instagram.com/p/Blmiq00B9R5/?taken-by=dosanjh_di_fan[/embed]