ਸਨੀ ਦਾ ਆਨ-ਸਕਰੀਨ ਪੁੱਤਰ ਮਚਾਏਗਾ ‘ਗਦਰ’
ਏਬੀਪੀ ਸਾਂਝਾ | 24 Jul 2018 02:41 PM (IST)
ਮੁੰਬਈ: ਡਾਇਰੈਕਟਰ ਅਨਿਲ ਸ਼ਰਮਾ ਸਾਲ 2011 ‘ਚ ਫ਼ਿਲਮ ‘ਗਦਰ ਏਕ ਪ੍ਰੇਮ ਕਥਾ’ ਲੈ ਕੇ ਆਏ ਸੀ। ਇਸ ਫ਼ਿਲਮ ਨੇ ਬਾਕਸ-ਆਫਿਸ ‘ਤੇ ਕਾਫੀ ਰਿਕਾਰਡ ਤੋੜੇ ਸੀ। ਫ਼ਿਲਮ ਨੂੰ ਫਸਟ ਡੇਅ ਦੇਖਣ ਲਈ ਲੋਕ ਰਾਤ ਨੂੰ ਹੀ ਟਿਕਟ ਲੈਣ ਪਹੁੰਚ ਗਏ ਸੀ। ਫ਼ਿਲਮ ‘ਚ ਸਨੀ ਦੇ ਬੇਟੇ ਦਾ ਰੋਲ ਪਲੇ ਕਰਨ ਵਾਲਾ ‘ਜੀਤਾ’ ਤਾਂ ਸਭ ਨੂੰ ਯਾਦ ਹੀ ਹੋਣਾ ਹੈ ਜਿਸ ਦੇ ਕਿਊਟ ਜਿਹੇ ਚਿਹਰੇ ਨੇ ਸਭ ਨੂੰ ਆਪਣਾ ਫੈਨ ਬਣਾ ਲਿਆ ਸੀ। ‘ਗਦਰ’ ਵਾਲਾ ਇਹ ਕਿਊਟ ਜਿਹਾ ‘ਜੀਤਾ’ ਯਾਨੀ ਉਤਕਰਸ਼ ਹੁਣ ਕਾਫੀ ਵੱਡਾ ਹੋ ਗਿਆ ਹੈ। ਉਹ ਆਪਣੀ ਫ਼ਿਲਮ ‘ਜੀਨੀਅਸ’ ਲੈ ਕੇ ਆ ਰਿਹਾ ਹੈ। ਇਸ ਫ਼ਿਲਮ ਨੂੰ ਵੀ ਡਾਇਰੈਕਟਰ ਅਨਿਲ ਸ਼ਰਮਾ ਨੇ ਹੀ ਬਣਾਇਆ ਹੈ। ਫ਼ਿਲਮ ਦੇ ਪੋਸਟਰ ਔਡੀਅੰਸ ‘ਚ ਐਕਸਾਈਟਮੈਂਟ ਬਣਾਉਣ ‘ਚ ਕਾਮਯਾਬ ਰਹੇ ਹਨ। ਹੁਣ ਫ਼ਿਲਮ ਮੇਕਰਜ਼ ਨੇ ਇਸ ਦਾ ਟ੍ਰੇਲਰ ਵੀ ਰਿਲੀਜ਼ ਕਰ ਦਿੱਤਾ ਹੈ। ਟ੍ਰੇਲਰ ਨੂੰ ਦੇਖ ਕੇ ਸਮਝ ਆ ਰਿਹਾ ਹੈ ਕਿ ਇਹ ਇੱਕ ਰਾਅ ਏਜੰਟ ਦੀ ਕਹਾਣੀ ਹੈ। ਫ਼ਿਲਮ ‘ਚ ਉਤਕਰਸ਼ ਹੀ ਰਾਅ ਏਜੰਟ ਦਾ ਰੋਲ ਪਲੇ ਕਰਦੇ ਨਜ਼ਰ ਆਉਣਗੇ। ਉਹ ਆਪਣੇ ਦੇਸ਼ ‘ਚ ਸ਼ਾਤੀ ਕਾਇਮ ਕਰਨ ਲਈ ਜਾਨ ਦੀ ਬਾਜ਼ੀ ਲਾਉਣ ਤੋਂ ਵੀ ਨਹੀਂ ਡਰਦਾ ਪਰ ਫ਼ਿਲਮ ਦੇ ਜੀਨੀਅਸ ਦਾ ਰਸਤਾ ਇੰਨਾ ਵੀ ਅਸਾਨ ਨਹੀਂ ਹੋਵੇਗਾ। ਕਿਉਂਕਿ ਉਸ ਅੱਗੇ ਖੜ੍ਹਾ ਹੈ ਨਵਾਜ਼ੂਦੀਨ ਸਿਦੱਕੀ ਜਿਹਾ ਜ਼ਬਰਦਸਤ ਐਕਟਰ। ਜੀ ਹਾਂ, ਫ਼ਿਲਮ ‘ਚ ਜੀਨੀਅਸ ‘ਚ ਐਕਟਰ ਨਵਾਜ਼ ਵਿਨੇਲ ਦਾ ਰੋਲ ਪਲੇ ਕਰਦੇ ਨਜ਼ਰ ਆਉਣਗੇ। ਉਹ ਫ਼ਿਲਮ ਦੇ ਟ੍ਰੇਲਰ ‘ਚ ਵੀ ਕਾਫੀ ਜ਼ਬਰਦਸਤ ਨਜ਼ਰ ਆ ਰਹੇ ਹਨ। ਫ਼ਿਲਮ ‘ਚ ਉਤਕਰਸ਼ ਤੇ ਨਵਾਜ਼ੂਦੀਨ ਦੇ ਨਾਲ-ਨਾਲ ਮਿਥੁਨ ਚਕਰਵਰਤੀ ਵੀ ਨਜ਼ਰ ਆਉਣਗੇ।