‘ਭਾਰਤ’ 'ਚ ਅਜਿਹਾ ਹੋਏਗਾ ਸਲਮਾਨ ਖਾਨ
ਏਬੀਪੀ ਸਾਂਝਾ | 24 Jul 2018 01:14 PM (IST)
ਮੁੰਬਈ: ਸਲਮਾਨ ਖਾਨ ਦੀ ਆਉਣ ਵਾਲੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ਪੂਰੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀ ਹੈ। ਇਹ ਫ਼ਿਲਮ ਸਾਊਥ ਕੋਰੀਅਨ ਫ਼ਿਲਮ ‘ਓਡ ਟੂ ਮਾਈ ਫਾਦਰ’ ਦਾ ਔਫੀਸ਼ੀਅਲ ਦਾ ਰੀਮੇਕ ਹੈ। ਇਸ ਨੂੰ ਅਲੀ ਅੱਬਾਸ ਜ਼ਫ਼ਰ ਡਾਇਰੈਕਟ ਕਰ ਰਹੇ ਹਨ। ਫ਼ਿਲਮ ‘ਚ ਸਲਮਾਨ ਨਾਲ 9 ਸਾਲ ਬਾਅਦ ਪ੍ਰਿਅੰਕਾ ਚੋਪੜਾ ਨਜ਼ਰ ਆਵੇਗੀ। ਇਸ ਫ਼ਿਲਮ ਤੋਂ ਪਹਿਲਾਂ ਸਲਮਾਨ-ਅਲੀ ਅੱਬਾਸ ਦੀ ਜੋੜੀ ‘ਸੁਲਤਾਨ’, ‘ਟਾਈਗਰ ਜਿੰਦਾ ਹੈ’ ਜਿਹੀਆਂ ਫ਼ਿਲਮਾਂ ਵਿੱਚ ਰਹੀ ਹੈ। ਇਸ ਫ਼ਿਲਮ ‘ਚ ਅਲੀ ਸਲਮਾਨ ਨੂੰ ਕਈ ਲੁੱਕਸ ‘ਚ ਦਿਖਾਉਣ ਦੀ ਤਿਆਰੀ ਕਰ ਚੁੱਕੇ ਹਨ। ਇਸ ਲਈ ਪ੍ਰੋਸਥੈਟਿਕ ਮੇਕਅੱਪ ਤੇ ਵੀਐਫਐਕਸ ਵਰਤਿਆ ਜਾਵੇਗਾ। ਹਾਲ ਹੀ ‘ਚ ਫ਼ਿਲਮ ਲਈ ਸਲਮਾਨ ਦੀ ਪਹਿਲੀ ਲੁੱਕ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਹੈ। ਇਸ ਤਸਵੀਰ ਨੂੰ ਸਲਮਾਨ ਖਾਨ ਦੇ ਡਿਜ਼ਾਈਨਰ ਐਸ਼ਲੋ ਰੇਬੇਲੋ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ‘ਚ ਸਲਮਾਨ ਕਾਫੀ ਬਿੰਦਾਸ ਲੁੱਕ ‘ਚ ਨਜ਼ਰ ਆ ਰਹੇ ਹਨ। ਐਸ਼ਲੋ ਨ ਭਾਈਜਾਨ ਦੀ ਜੋ ਤਸਵੀਰ ਸ਼ੇਅਰ ਕੀਤੀ ਹੈ, ਉਹ ਫ਼ਿਲਮ ‘ਭਾਰਤ’ ਲਈ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਐਸ਼ਲੋ ਨੇ ਲਿਖਿਆ, ‘ਫ਼ਿਲਮ ਭਾਰਤ ‘ਚ ਸਲਮਾਨ ਖਾਨ, ਅਜੇ ਇਹ ਪਹਿਲਾ ਦਿਨ ਹੈ ਤੇ ਕਈ ਦਿਨ ਬਾਕੀ ਹਨ..।’ ਤਸਵੀਰ ਨੂੰ ਦੇਖ ਕੇ ਸਲਮਾਨ ਦੀ ਉਮਰ 5-7 ਸਾਲ ਘੱਟ ਹੀ ਨਜ਼ਰ ਆ ਰਹੀ ਹੈ। ਫ਼ਿਲਮ ‘ਭਾਰਤ’ ਤੋਂ ਬਾਅਦ ਸਲਮਾਨ ਖਾਨ ‘ਦਬੰਗ-3’, ‘ਸ਼ੇਰਾਖਾਨ ਤੇ ‘ਕਿੱਕ-2’ ਦੀ ਸ਼ੂਟਿੰਗ ਸ਼ੁਰੂ ਕਰਨਗੇ। ਫ਼ਿਲਮ ‘ਚ ਟਾਈਗਰ ਦੀ ਐਕਟਰਸ ਦਿਸ਼ਾ ਪਟਾਨੀ ਵੀ ਜ਼ਬਰਦਸਤ ਐਕਸ਼ਨ ਕਰਦੀ ਨਜ਼ਰ ਆਵੇਗੀ।