ਮੁੰਬਈ: ਡਰੱਗਸ ਦੇ ਮਾਮਲੇ ਵਿਚ ਐਨਸੀਬੀ ਦੀ ਟੀਮ ਨੇ ਅੱਜ ਐਕਟਰਸ ਰਕੂਲ ਪ੍ਰੀਤ ਸਿੰਘ ਤੋਂ ਪੁੱਛਗਿੱਛ ਕੀਤੀ। ਉਸ ਤੋਂ ਤਕਰੀਬਨ 4 ਘੰਟੇ ਪੁੱਛਗਿੱਛ ਕੀਤੀ ਗਈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਰਕੂਲ ਪ੍ਰੀਤ ਨੇ ਇਕਬਾਲ ਕੀਤਾ ਕਿ ਉਸਨੇ ਸਾਲ 2018 ਵਿੱਚ ਡਰੱਗਸ ਬਾਰੇ ਰੀਆ ਚੱਕਰਵਰਤੀ ਨਾਲ ਵ੍ਹੱਟਸਐਪ ‘ਤੇ ਗੱਲਬਾਤ ਕੀਤੀ ਸੀ। ਪਰ ਉਸਨੇ ਡਰੱਗਸ ਲੈਣ ਦੀ ਗੱਲ ਤੋਂ ਸਾਫ਼ ਇਨਕਾਰ ਕੀਤਾ।

ਇਸ ਤੋਂ ਪਹਿਲਾਂ ਰਕੂਲ ਨੂੰ ਵੀਰਵਾਰ ਨੂੰ ਬਿਆਨ ਦਰਜ ਕਰਨ ਲਈ ਕਿਹਾ ਗਿਆ ਸੀ, ਪਰ ਉਨ੍ਹਾਂ ਦੀ ਟੀਮ ਨੇ ਦਾਅਵਾ ਕੀਤਾ ਕਿ ਉਸ ਨੂੰ ਐਨਸੀਬੀ ਤੋਂ ਸੰਮਨ ਨਹੀਂ ਮਿਲਿਆ ਸੀ। ਵੀਰਵਾਰ ਨੂੰ ਐਨਸੀਬੀ ਅਧਿਕਾਰੀ ਰਕੂਲ ਕੋਲ ਗਏ, ਜਿਸ ਤੋਂ ਬਾਅਦ ਉਸ ਨੇ ਦੱਸਿਆ ਕਿ ਉਸਨੂੰ ਸੰਮਨ ਮਿਲਿਆ ਹੈ।



ਰਕੂਲ ਤੋਂ ਇਲਾਵਾ ਐਨਸੀਬੀ ਨੇ ਸ਼ੁੱਕਰਵਾਰ ਨੂੰ ਐਕਟਰਸ ਦੀਪਿਕਾ ਪਾਦੁਕੋਣ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਅਤੇ ਧਰਮ ਪ੍ਰੋਡਕਸ਼ਨ ਦੇ ਕਾਰਜਕਾਰੀ ਨਿਰਮਾਤਾ ਸ਼ਿਤੀਜ ਰਵੀ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਹੈ।



ਅਧਿਕਾਰੀ ਨੇ ਦੱਸਿਆ ਕਿ ਐਨਸੀਬੀ ਦੀ ਟੀਮ ਨੇ ਵੀਰਵਾਰ ਨੂੰ ਪੱਛਮੀ ਉਪਨਗਰ ਵਰਸੋਵਾ ਵਿੱਚ ਰਵੀ ਦੇ ਘਰ ਛਾਪਾ ਮਾਰਿਆ ਸੀ। ਉਨ੍ਹਾਂ ਕਿਹਾ ਕਿ ਟੀਮ ਨੇ ਇੱਕ ਟੀਵੀ ਕਲਾਕਾਰ ਜੋੜੇ ਦੇ ਘਰ ਦੀ ਤਲਾਸ਼ੀ ਵੀ ਲਈ ਸੀ। ਐਨਸੀਬੀ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904