Elvish Yadav Snake Venom Case: ਐਲਵਿਸ਼ ਯਾਦਵ ਨੂੰ ਸੱਪਾਂ ਦੇ ਜ਼ਹਿਰ ਦੀ ਸਪਲਾਈ ਮਾਮਲੇ 'ਚ 14 ਦਿਨਾਂ ਦੀ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਪਹਿਲਾਂ ਯੂਟਿਊਬਰ ਨੂੰ ਨੋਇਡਾ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਐਲਵਿਸ਼ 'ਤੇ ਜੰਗਲੀ ਜੀਵ ਸੁਰੱਖਿਆ ਕਾਨੂੰਨ ਅਤੇ ਐਨਡੀਪੀਐਸ ਐਕਟ ਦੇ ਤਹਿਤ ਦੋਸ਼ ਲਗਾਏ ਗਏ ਹਨ। ਹੁਣ, ਐਲਵਿਸ਼ ਦੀ ਕਾਨੂੰਨੀ ਟੀਮ ਨੇ ਨੋਇਡਾ ਪੁਲਿਸ 'ਤੇ ਯੂਟਿਊਬਰ ਨੂੰ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ ਵਿੱਚ ਲੈਣ ਦਾ ਦੋਸ਼ ਲਗਾਇਆ ਹੈ।


ਐਲਵਿਸ਼ ਯਾਦਵ ਦੇ ਵਕੀਲ ਪ੍ਰਸ਼ਾਂਤ ਰਾਠੀ ਨੇ ਕਿਹਾ- 'ਨਵੰਬਰ 'ਚ ਮਾਮਲਾ ਦਰਜ ਹੋਣ ਤੋਂ ਬਾਅਦ, ਸੀਆਰਪੀਸੀ ਦੀ ਧਾਰਾ 160 ਦੇ ਤਹਿਤ ਸੰਮਨ ਭੇਜੇ ਜਾਣ ਤੋਂ ਬਾਅਦ ਯਾਦਵ ਪੰਜ ਵਾਰ ਪੁੱਛਗਿੱਛ ਲਈ ਆ ਚੁੱਕੇ ਹਨ। ਐਤਵਾਰ ਨੂੰ ਯਾਦਵ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਪਰ ਪੁਲਿਸ ਨੇ ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ 'ਚ ਲੈ ਲਿਆ ਅਤੇ ਗਲਤ ਤਰੀਕੇ ਨਾਲ ਗ੍ਰਿਫਤਾਰੀ ਨੂੰ ਦਿਖਾਇਆ।


'ਯਾਦਵ ਉਸ ਪਾਰਟੀ 'ਚ ਮੌਜੂਦ ਵੀ ਨਹੀਂ ਸਨ...'


ਰਾਠੀ ਨੇ ਅੱਗੇ ਦਾਅਵਾ ਕੀਤਾ, 'ਯਾਦਵ ਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਉਸ ਨੂੰ ਕਿਉਂ ਅਤੇ ਕਿਸ ਅਪਰਾਧ ਲਈ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਜੋ ਕਿ ਆਪਣੇ ਆਪ ਵਿਚ ਗੈਰ-ਕਾਨੂੰਨੀ ਹੈ। ਜਿਸ ਅਪਰਾਧ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ, ਉਹ ਡਬਲਯੂਪੀਏ ਨਾਲ ਸਬੰਧਤ ਹੈ ਅਤੇ ਯਾਦਵ ਕੋਲੋਂ ਅਜਿਹਾ ਕੋਈ ਪਾਬੰਦੀਸ਼ੁਦਾ ਤਰਲ (ਸੱਪ ਦਾ ਜ਼ਹਿਰ) ਬਰਾਮਦ ਨਹੀਂ ਹੋਇਆ ਸੀ। ਯਾਦਵ ਉਸ ਪਾਰਟੀ ਵਿੱਚ ਮੌਜੂਦ ਨਹੀਂ ਸਨ। ਜੋ ਕਿ ਕੋਮਨ ਨੋਲੈਜ ਹੈ।


ਐਲਵਿਸ਼ ਦੇ ਵਕੀਲ ਨੇ ਅੱਗੇ ਕਿਹਾ- 'ਡਬਲਯੂਪੀਏ ਦੀ ਧਾਰਾ 55 ਦੇ ਅਨੁਸਾਰ, ਸਿਰਫ ਇੱਕ ਸਰਕਾਰੀ ਅਧਿਕਾਰੀ ਹੀ ਇਸ ਐਕਟ ਦੇ ਤਹਿਤ ਕਿਸੇ ਵੀ ਅਪਰਾਧ ਦਾ ਨੋਟਿਸ ਲੈ ਸਕਦਾ ਹੈ ਅਤੇ ਸ਼ਿਕਾਇਤ ਦਰਜ ਕਰ ਸਕਦਾ ਹੈ। ਇਸ ਮਾਮਲੇ ਵਿੱਚ ਇੱਕ ਐਨਜੀਓ ਦੇ ਮੈਂਬਰ ਨੇ ਸ਼ਿਕਾਇਤ ਦਰਜ ਕਰਵਾਈ ਹੈ, ਜੋ ਕਿ ਡਬਲਯੂ.ਪੀ.ਏ. ਦੀ ਉਲੰਘਣਾ ਹੈ।


ਐਲਵਿਸ਼ ਦੇ ਸੋਸ਼ਲ ਮੀਡੀਆ ਦੀ ਜਾਂਚ ਕਰ ਰਹੀ ਪੁਲਿਸ


ਦੱਸ ਦੇਈਏ ਕਿ ਪੁਲਿਸ ਸੱਪ ਦੇ ਜ਼ਹਿਰ ਦੀ ਸਪਲਾਈ ਮਾਮਲੇ ਵਿੱਚ ਐਲਵਿਸ਼ ਯਾਦਵ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਵੀ ਜਾਂਚ ਕਰ ਰਹੀ ਹੈ। ਨਿਊਜ਼ 18 ਦੇ ਅਨੁਸਾਰ, ਆਈਟੀ ਮਾਹਿਰਾਂ ਦੀ ਇੱਕ ਟੀਮ YouTuber ਦੁਆਰਾ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਅਪਲੋਡ ਕੀਤੇ ਗਏ ਵੀਡੀਓ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਇਸ ਦੇ ਵੇਰਵੇ ਕੇਸ ਡਾਇਰੀ ਵਿੱਚ ਲਿਖ ਰਹੀ ਹੈ ਅਤੇ ਬਾਅਦ ਵਿੱਚ ਚਾਰਜਸ਼ੀਟ ਦਾਇਰ ਕਰੇਗੀ।