1……ਕੈਪਟਨ ਕੂਲ ਧੋਨੀ ਦਾ ਜਲਵਾ ਬਾਕਸ ਆਫਿਸ 'ਤੇ ਬਰਕਰਾਰ ਹੈ ਧੋਨੀ ਤੇ ਬਣੀ ਫਿਲਮ 'ਐਮ.ਐਸ. ਧੋਨੀ ਦ ਅਨਟੋਲਡ ਸਟੋਰੀ' ਨੇ ਕੁੱਲ 200 ਕਰੋਡ਼ ਤੋਂ ਵੱਧ ਦੀ ਕਮਾਈ ਕਰ ਲਈ ਹੈ ਜਦਕਿ ਸਿਰਫ ਭਾਰਤ ਵਿੱਚ ਹੀ ਫਿਲਮ 175 ਕਰੋਡ਼ ਤੋਂ ਵੱਧ ਕਨਾ ਚੁੱਕੀ ਹੈ । ਫਿਲਮ ਚ ਸੁਸ਼ਾਂਤ ਸਿੰਘ ਰਾਜਪੂਤ ਨੇ ਧੋਨੀ ਦਾ ਕਿਰਦਾਰ ਨਿਭਾਇਆ ਹੈ।
2….ਕੇਂਦਰ ਸਰਕਾਰ ਨੇ ਪਾਕਿ ਅਦਾਕਾਰਾਂ ‘ਤੇ ਬੈਨ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਤੋਂ ਮਹੇਸ਼ ਭੱਟ ਬੇਹੱਦ ਖੁਸ਼ ਨਜ਼ਰ ਆਏ। ਸ਼ਨੀਵਾਰ ਨੂੰ ਆਪਣਾ ਪਲੇਅ ‘ਦ ਲਾਸਟ ਸੈਲਿਊਟ’ ਨੂੰ ਪ੍ਰਮੋਟ ਕਰਨ ਉਹ ਚੰਡੀਗੜ੍ਹ ਪਹੁੰਚੇ ਸਨ।ਮਹੇਸ਼ ਨੇ ਕਿਹਾ, ‘ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਫਿਲਮਾਂ ਬੈਨ ਕਰਕੇ ਪਾਕਿਸਤਾਨ ਦਾ ਕੀ ਨੁਕਸਾਨ ਹੋ ਜਾਵੇਗਾ। ਨੁਕਸਾਨ ਸਿਰਫ ਸਾਡੀ ਫਿਲਮ ਇੰਡਸਟਰੀ ਦਾ ਹੋਵੇਗਾ।


3…..ਮਹੇਸ਼ ਭੱਟ ਮੁਤਾਬਕ ਜੰਗ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ, ਸਿਰਫ ਗੱਲਬਾਤ ਨਾਲ ਸਰਕਾਰ ਕੋਈ ਹੱਲ ਲਭ ਸਕਦੀ ਹੈ। ਐਮਐਨਐਸ ਵਲੋਂ ਮਿਲੀ ਧਮਕੀ ‘ਤੇ ਵੀ ਮਹੇਸ਼ ਭੱਟ ਬੋਲੇ, ‘ਉਹ ਮੇਰੇ ਹੀ ਭਰਾ ਹਨ, ਜੋ ਸਿਰਫ ਨਰਾਜ਼ ਹਨ। ਵੈਸੇ ਵੀ ਅਸੀਂ ਸਿਰਫ ਕੁਝ ਲੋਕਾਂ ਦੇ ਕਹਿਣ ‘ਤੇ ਆਪਣੇ ਕਾਨੂੰਨ ਨਹੀਂ ਬਣਾ ਸਕਦੇ।’
4...ਮਹੇਸ਼ ਭੱਟ ਦੀ ਪਹਿਲੀ ਪੰਜਾਬੀ ਫਿਲਮ ‘ਦੁਸ਼ਮਨ’ ਜਲਦ ਰਿਲੀਜ਼ ਹੋਣ ਵਾਲੀ ਹੈ। ਚੰਡੀਗੜ੍ਹ ਪਹੁੰਚੇ ਫਿਲਮਕਾਰ ਨੇ ਇਸ ਬਾਰੇ ਦੱਸਿਆ। ਉਹਨਾਂ ਕਿਹਾ, ‘ਮੇਰੀ ਪਹਿਲੀ ਪੰਜਾਬੀ ਫਿਲਮ ਬੇਹੱਦ ਖੂਬਸੂਰਤ ਅਤੇ ਸੰਜੀਦਾ ਵਿਸ਼ੇ ‘ਤੇ ਬਣੀ ਹੈ। ਫਿਲਮ ਦਸੰਬਰ ਵਿੱਚ ਰਿਲੀਜ਼ ਹੋਵੇਗੀ ਅਤੇ ਚੰਡੀਗੜ੍ਹ ਵਿੱਚ ਹੀ ਸ਼ੂਟ ਹੋਈ ਹੈ।

5….ਬਾਲੀਵੁੱਡ ਅਭਿਨੇਤਰੀ ਕਾਜੋਲ ਦਾ ਕਹਿਣਾ ਹੈ ਕਿ ਵਿਆਹ ਕਦੇ ਵੀ ਅਦਾਕਾਰਾਂ ਦੇ ਕਰੀਅਰ 'ਚ ਰੁਕਾਵਟ ਨਹੀਂ ਬਣਿਆ। ਪਹਿਲਾਂ ਵੀ ਅਭਿਨੇਤਰੀ ਅਜਿਹਾ ਕਰਦੀਆਂ ਸਨ ਅਤੇ ਹੁਣ ਵੀ ਫਰਕ ਸਿਰਫ ਇਹ ਹੈ ਕਿ ਪਹਿਲਾਂ ਇਸਤੇ ਸਵਾਲ ਨਹੀਂ ਚੁੱਕੇ ਜਾਂਦੇ ਸੀ। ਕਾਜੋਲ ਮੁਤਾਬਕ ਉਹ ਕਈ ਦਿੱਗਜ ਅਭਿਨੇਤਰੀਆਂ ਦੇ ਨਕਸ਼ੇ ਕਦਮ 'ਤੇ ਚਲ ਰਹੀ ਹੈ।
6…ਬਾਲੀਵੁੱਡ ਕਵੀਨ ਕੰਗਨਾ ਰਣਾਉਤ ਇਹਨੀਂ ਦਿਨੀਂ ਫਿਲਮ 'ਸਿਮਰਨ' ਦੀ ਸ਼ੂਟਿੰਗ ਲਈ ਅਟਲਾਂਟਾ ਗਈ ਹੋਈ ਹੈ। ਜਿਥੇ ਸ਼ੂਟਿੰਗ ਤੋਂ ਮੁਡ਼ਦੇ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਸ ਕਾਰਨ ਟੀਮ ਸਮੇਤ ਕੰਗਨਾ ਨੂੰ ਵੀ ਮਾਮੂਲੀ ਸੱਟਾਂ ਵੱਜੀਆਂ। ਹਾਲਾਕਿ ਪੂਰੀ ਟੀਮ ਬਿਨਾਂ ਛੁੱਟੀ ਲਏ ਅਗਲੇ ਦਿਨ ਤੋਂ ਕੰਮ 'ਚ ਜੁਟ ਗਈ।
7… ਫਿਲਮ 'ਲਿਪਸਟਿਕ ਅੰਡਰ ਮਾਈ ਬੁਰਕਾ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ।ਇਸ ਫਿਲਮ ਨੂੰ 'ਗੰਗਾਜਲ' ਤੇ 'ਰਾਜਨੀਤੀ' ਦੇ ਡਾਇਰੈਕਟਰ ਪ੍ਰਕਾਸ਼ ਝਾ ਨੇ ਪ੍ਰੋਡਿਊਸ ਕੀਤਾ ਹੈ ਫਿਲਮ 'ਚ ਅਹਿਮ ਕਿਰਦਾਰਾਂ 'ਚ ਕੋਂਕਣਾ ਸੇਨ ਸ਼ਰਮਾ, ਰਤਨਾ ਪਾਠਕ ਸ਼ਾਹ, ਅਹਾਨਾ ਕੁਮਰਾ ਤੇ ਪਲਬੀਤਾ ਬੋਰਠਾਕੁਰ ਨਜ਼ਰ ਆ ਰਹੀਆਂ ਹਨ।ਫਿਲਮ ਨੂੰ ਮੁੰਬਈ ਫਿਲਮ ਫੈਸਟੀਵਲ 'ਚ 26 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ।
8…ਗਾਇਕ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦਾ ਨਵਾਂ ਗੀਤ 'ਲਹਿੰਗਾ ਪੱਗ' ਰਿਲੀਜ਼ ਹੋ ਗਿਆ ਹੈ ਦਰਅਸਲ ਵੈਡਿੰਗ ਸੀਜ਼ਨ ਨੂੰ ਧਿਆਨ 'ਚ ਰਖਦੇ ਹੀ ਗੀਤ ਬਣਾਇਆ ਗਿਆ ਹੈ ਜਿਸ 'ਚ ਵਿਆਹ ਤੋਂ ਪਹਿਲਾਂ ਦੀਆਂ ਤਿਆਰੀਆਂ ਅਤੇ ਐਕਸਾਈਟਮੈਂਟ ਬਿਆਨ ਕੀਤੀ ਗਈ ਹੈ।