Actor-Comedian Death: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਦਾ ਦੇਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਰਾਜੂ ਤਾਲੀਕੋਟੇ ਦਾ 62 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਨੇ ਸਾਊਥ ਇੰਡਸਟਰੀ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਰਾਜੂ ਨੂੰ ਮੋਢੇ ਦੇ ਦਰਦ ਤੋਂ ਬਾਅਦ ਸਾਹ ਲੈਣ ਵਿੱਚ ਤਕਲੀਫ਼ ਹੋਈ, ਅਤੇ ਉਨ੍ਹਾਂ ਨੂੰ ਉਡੂਪੀ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ।

Continues below advertisement

ਸ਼ੂਟਿੰਗ ਕਰਨ ਆਏ ਸੀ ਉਡੂਪੀ  

ਕੰਨੜ ਅਦਾਕਾਰ ਰਾਜੂ ਤਾਲੀਕੋਟੇ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਲਈ ਉਡੂਪੀ ਆਏ ਸਨ, ਜਿਸ ਵਿੱਚ ਸ਼ਾਈਨ ਸ਼ੈੱਟੀ ਮੁੱਖ ਭੂਮਿਕਾ ਵਿੱਚ ਹਨ। ਸ਼ੂਟਿੰਗ ਦੌਰਾਨ, ਰਾਜੂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਰਾਜੂ ਨੂੰ ਪਹਿਲਾਂ ਇੱਕ ਜਾਂ ਦੋ ਦਿਲ ਦੇ ਦੌਰੇ ਪਏ ਸਨ, ਅਤੇ ਇਹ ਤੀਜਾ ਦਿਲ ਦਾ ਦੌਰਾ ਘਾਤਕ ਸਾਬਤ ਹੋਇਆ।

Continues below advertisement

ਸਦਮੇ ਵਿੱਚ ਪੂਰੀ ਟੀਮ 

ਰਾਜੂ ਜਿਸ ਟੀਮ ਨਾਲ ਸ਼ੂਟਿੰਗ ਕਰ ਰਹੇ ਸੀ, ਉਨ੍ਹਾਂ ਦੇ ਦੇਹਾਂਤ ਕਾਰਨ ਟੀਮ ਵੀ ਸਦਮੇ ਵਿੱਚ ਹੈ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਰਾਜੂ ਹੁਣ ਸਾਡੇ ਨਾਲ ਨਹੀਂ ਹੈ। ਫਿਲਮ ਅਦਾਕਾਰ ਸ਼ਾਈਨ ਸ਼ੈੱਟੀ ਨੇ ਵੀ ਇਸ ਮਾਮਲੇ 'ਤੇ ਗੱਲ ਕਰਦਿਆਂ ਕਿਹਾ ਕਿ ਰਾਜੂ ਸਰ ਨੇ ਦੋ ਦਿਨ ਦੀ ਸ਼ੂਟਿੰਗ ਪੂਰੀ ਕੀਤੀ ਸੀ ਅਤੇ ਫਿਰ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ। ਰਾਜੂ ਦੇ ਦੇਹਾਂਤ ਨਾਲ ਫਿਲਮ ਇੰਡਸਟਰੀ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਫੋਟੋਆਂ ਸ਼ੇਅਰ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਕੌਣ ਸੀ ਰਾਜੂ ਤਾਲੀਕੋਟੇ ?

ਵਿਜੇਪੁਰਾ ਵਿੱਚ ਜਨਮੇ, ਰਾਜੂ ਤਾਲੀਕੋਟੇ ਨੇ 2009 ਵਿੱਚ ਫਿਲਮ "ਮਨਸਰੇ" ਨਾਲ ਆਪਣੀ ਫਿਲਮੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਟੇਜ ਤੋਂ ਕੀਤੀ ਸੀ, ਪਰ ਬਾਅਦ ਵਿੱਚ ਉਹ ਫਿਲਮ ਇੰਡਸਟਰੀ ਵਿੱਚ ਪ੍ਰਵੇਸ਼ ਕਰ ਗਏ। "ਮਨਸਰੇ" ਤੋਂ ਬਾਅਦ, ਰਾਜੂ "ਰਾਜਧਾਨੀ," "ਮੈਨਾ," "ਲਾਈਫ ਇਜ਼ ਦੈਟ," "ਅਲੇਮਾਰੀ," ਅਤੇ "ਟੋਪੀਵਾਲਾ" ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਇਸ ਦੇ ਨਾਲ ਹੀ ਉਹ ਟੀਵੀ ਰਿਐਲਿਟੀ ਸ਼ੋਅ "ਬਿੱਗ ਬੌਸ ਕੰਨੜ" ਦੇ ਸੀਜ਼ਨ 7 ਵਿੱਚ ਵੀ ਨਜ਼ਰ ਆਏ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।