ਮੁੰਬਈ: ਪਾਕਿਸਤਾਨੀ ਅਦਾਕਾਰ ਫਵਾਦ ਖਾਨ ਦੀ ਪ੍ਰੋਫੈਸ਼ਨਲ ਜ਼ਿੰਦਗੀ ਵਿੱਚ ਭਾਵੇਂ ਹੀ ਕਈ ਅਟਕਲਾਂ ਆ ਰਹੀਆਂ ਹੋਣ ਪਰ ਪਰਸਨਲ ਲਾਈਫ ਵਿੱਚ ਉਨ੍ਹਾਂ ਨੂੰ ਵੱਡੀ ਖੁਸ਼ੀ ਹਾਸਲ ਹੋਈ ਹੈ। ਫਵਾਦ ਖਾਨ ਇੱਕ ਵਾਰ ਫਿਰ ਤੋਂ ਪਿਤਾ ਬਣੇ ਹਨ। ਮੰਗਲਵਾਲ ਨੂੰ ਉਨ੍ਹਾਂ ਦੀ ਪਤਨੀ ਸਦਫ ਨੇ ਬੇਟੀ ਨੂੰ ਜਨਮ ਦਿੱਤਾ ਹੈ।
ਫਵਾਦ ਤੇ ਸਦਫ ਦਾ ਪਹਿਲਾਂ ਤੋਂ ਇੱਕ ਬੇਟਾ ਹੈ। ਬੇਟੇ ਦਾ ਨਾਮ ਅਯਾਨ ਹੈ ਜੋ 6 ਸਾਲਾਂ ਦਾ ਹੈ। ਫਵਾਦ ਦਾ ਵਿਆਹ 2005 ਵਿੱਚ ਹੋਇਆ ਸੀ।
ਫਵਾਦ ਪਾਕਿਸਤਾਨੀ ਟੀ.ਵੀ. ਸ਼ੋਅ ਵਿੱਚ ਬੇਹੱਦ ਮਸ਼ਹੂਰ ਹੋਣ ਤੋਂ ਬਾਅਦ ਬਾਲੀਵੁੱਡ ਵੱਲ ਆਏ। ਜਲਦ ਉਨ੍ਹਾਂ ਦੀ ਬਾਲੀਵੁੱਡ ਫਿਲਮ 'ਐ ਦਿਲ ਹੈ ਮੁਸ਼ਕਿਲ' ਰਿਲੀਜ਼ ਹੋਣ ਵਾਲੀ ਹੈ ਪਰ ਫਿਲਹਾਲ ਭਾਰਤ ਵਿੱਚ ਚੱਲ ਰਹੇ ਬੈਨ ਕਰਕੇ ਉਹ ਪਾਕਿਸਤਾਨ ਵਿੱਚ ਸਮਾਂ ਗੁਜ਼ਾਰ ਰਹੇ ਹਨ।