ਫ਼ਿਲਮ ਦਾ ਦੂਜਾ ਗਾਣਾ ‘ਸੈਲਫ਼ੀ’ ਵੀ ਰਿਲੀਜ਼ ਹੋ ਗਿਆ ਹੈ ਜਿਸ ‘ਚ ਹਰੀਸ਼ ਦੇ ਨਾਲ ਅਦਿੱਤੀ ਦੀ ਕੈਮਿਸਟ੍ਰੀ ਸਾਫ ਨਜ਼ਰ ਆ ਰਹੀ ਹੈ। ਫ਼ਿਲਮ ਦਾ ਡਾਇਰੈਕਸ਼ਨ ਸ਼ਿਤਿਜ ਚੌਧਰੀ ਨੇ ਕੀਤਾ ਹੈ ਜੋ 13 ਅਪ੍ਰੈਲ ਨੂੰ ਦਰਸ਼ਕਾਂ ਲਈ ਵਿਸਾਖੀ ਦਾ ਤੋਹਫਾ ਹੋਵੇਗੀ। ਫ਼ਿਲਮ ਬਾਰੇ ਗੱਲ ਕਰੀਏ ਤਾਂ ਫ਼ਿਲਮ ਦਾ ਜੌਨਰ ਕਾਮੇਡੀ ਹੈ। ਇਸ ਦਾ ਹਰ ਇੱਕ ਡਾਈਲੌਗ ਤੁਹਾਨੂੰ ਖੂਬ ਹਸਾਏਗਾ।
ਫ਼ਿਲਮ ‘ਚ ਹਰੀਸ਼ ਵਰਮਾ ਤੋਂ ਇਲਾਵਾ ਸਿੰਮੀ ਚਹਿਲ, ਜਸਵਿੰਦਰ ਭੱਲਾ, ਬੀਐਨ ਸ਼ਰਮਾ ਅਨੀਤਾ ਦੇਵਗਨ ਤੇ ਵਿਜੇ ਟੰਡਨ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ। ਫ਼ਿਲਮ ‘ਚ ਗੈਸਟ ਅਪੀਅਰੈਂਸ ਅਮਰਿੰਦਰ ਗਿੱਲ ਤੇ ਅਦਿੱਤੀ ਸ਼ਰਮਾ ਦੀ ਹੈ। ਅਮਰਿੰਦਰ ਦਾ ਪੇਂਡੂ ਲੁੱਕ ਦਰਸ਼ਕਾਂ ਨੂੰ ਕਿੰਨਾ ਪਸੰਦ ਆਵੇਗਾ, ਇਹ ਤਾਂ ਫ਼ਿਲਮ ਰਿਲੀਜ਼ ਤੋਂ ਬਾਅਦ ਹੀ ਪਤਾ ਚਲੇਗਾ।