ਚੰਡੀਗੜ੍ਹ: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਹੁਣ ਭਾਰਤ ਵੱਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ 'ਤੇ ਫਿਲਮ ਬਣਾਉਣਗੇ। ਫਿਲਮ ਦਾ ਨਾਮ ਹੋਏਗਾ, 'MSG- THE LION WARRIOR- HIND KA NAPAK KO JAWAB।' ਰਾਮ ਰਹੀਮ ਨੇ ਫਿਲਮ 'ਵਾਰੀਅਰ ਹਾਰਟ' ਦੀ ਸਕਸੈਸ ਪਾਰਟੀ 'ਤੇ ਕਿਹਾ, "ਭਾਰਤ ਨੇ ਜੋ ਵੀ ਕੀਤਾ ਬਿਲਕੁਲ ਸਹੀ ਸੀ। ਹੁਣ ਮੈਂ ਇਸ ਮੁੱਦੇ 'ਤੇ ਫਿਲਮ ਬਣਾਵਾਂਗਾ ਤੇ ਉਨ੍ਹਾਂ ਨੂੰ ਜਵਾਬ ਦਵਾਂਗਾ ਜੋ ਸਰਜੀਕਲ ਸਟ੍ਰਾਈਕ ਦਾ ਪਰੂਫ ਮੰਗ ਰਹੇ ਹਨ।"

ਰਾਮ ਰਹੀਮ ਪਹਿਲਾਂ ਹੀ ਚਾਰ ਫਿਲਮਾਂ ਬਣਾ ਚੁੱਕੇ ਹਨ ਤੇ ਇਹ ਉਨ੍ਹਾਂ ਦੀ ਪੰਜਵੀਂ ਫਿਲਮ ਹੋਵੇਗੀ। ਉਨ੍ਹਾਂ ਮੁਤਾਬਕ ਅਗਲੇ 25 ਦਿਨਾਂ ਵਿੱਚ ਫਿਲਮ ਪੂਰੀ ਹੋ ਜਾਏਗੀ।