ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗ੍ਰੇਵਾਲ ਨੇ ਕਿਸਾਨ ਅੰਦੋਲਨ ਨੂੰ ਬਾਲੀਵੁੱਡ ਤੋਂ ਸਮਰਥਣ ਨਾ ਮਿਲਣ ਕਰਕੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਗਿੱਪੀ ਗਰੇਵਾਲ ਨੇ ਟਵਿੱਟਰ 'ਤੇ ਇਹ ਕੁਝ ਕਿਹਾ: -
ਦੱਸ ਦਈਏ ਕਿ ਪੰਜਾਬੀ ਗਾਇਕ ਜੋਜੀ ਬੀ ਨੇ ਵੀ ਗਿੱਪੀ ਦੇ ਇਸ ਬਿਆਨ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਐਕਟਰਸ ਤਾਪਸੀ ਪੰਨੂੰ ਨੇ ਇਸ ਤਾਜ਼ਾ ਗਿੱਪੀ ਦੇ ਬਿਆਨ 'ਤੇ ਇਤਰਾਜ਼ ਜਤਾਇਆ ਹੈ, “ਸਰ, ਤੁਹਾਨੂੰ ਸਾਰੇ ਸਿਤਾਰਿਆਂ ਨੂੰ ਇਕ ਹੀ ਪੈਮਾਨੇ 'ਤੇ ਤੋਲਣਾ ਨਹੀਂ ਚਾਹੀਦਾ, ਇਹ ਨਿਰਾਸ਼ਾਜਨਕ ਹੈ, ਖ਼ਾਸਕਰ ਉਨ੍ਹਾਂ ਨੂੰ ਜੋ ਅਜਿਹੇ ਮੁੱਦਿਆਂ 'ਤੇ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੇ ਹੋਣ।”
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904