Farmers Protest 'ਚ ਕਿਸਾਨਾਂ ਦੇ ਨਾਲ ਖੜੇ ਪੰਜਾਬੀ ਸਟਾਰਸ, ਅਮਰੀਕਾ ਤੋਂ ਆ ਦਿਲਜੀਤ ਨੇ ਜਿੱਤ ਲਿਆ ਦਿਲ
ਮਨਵੀਰ ਕੌਰ ਰੰਧਾਵਾ | 05 Dec 2020 04:58 PM (IST)
Diljit Dosanjh in Farmers protest: ਅੱਜ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ 10 ਵਾਂ ਦਿਨ ਹੈ। ਕਿਸਾਨ ਆਪਣੀਆਂ ਮੰਗਾਂ ਲਈ ਅੜੇ ਹੋਏ ਅੜੇ ਹੋਏ ਹਨ। ਸਰਕਾਰ ਨਾਲ ਗੱਲਬਾਤ ਦਾ ਦੌਰ ਵੀ ਚੱਲ ਰਿਹਾ ਹੈ। ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਚੰਡੀਗੜ੍ਹ: ਮਸ਼ਹੂਰ ਹਸਤੀਆਂ, ਗਾਇਕਾਂ ਅਤੇ ਨਾਮਵਰ ਸ਼ਖਸੀਅਤਾਂ ਕਿਸਾਨ ਦੇ ਸਮਰਥਨ ਵਿੱਚ ਆਏ ਹਨ। ਬਹੁਤ ਸਾਰੇ ਪੰਜਾਬੀ ਗਾਇਕ ਕਿਸਾਨੀ ਦੇ ਹੱਕ ਵਿੱਚ ਆਏ ਹਨ। ਅਤੇ ਆਪਣੀ ਆਵਾਜ਼ ਉਠਾ ਰਹੇ ਹਨ। ਇਸ ਦੇ ਨਾਲ ਹੀ ਇਸ ਅੰਦੋਲਨ 'ਚ ਅੱਜ ਪੰਜਾਬੀ ਸਿੰਗਰ ਅਤੇ ਐਕਟਰ ਦਿਲਜੀਤ ਦੌਸਾਂਝ ਵੀ ਕਿਸਾਨਾਂ ਦੇ ਸੰਘਰਸ਼ 'ਚ ਅਮਰੀਕਾ ਤੋਂ ਦਿੱਲੀ ਪਹੁੰਚੇ। ਇਸ ਮੌਕੇ ਦਿਲਜੀਤ ਦੌਸਾਂਝ ਨੇ ਕਿਸਾਨਾਂ ਅੱਗ ਸਿਰ ਝੁੱਕਾ ਕੇ ਕਿਹਾ ਕਿ ਕਿਸਾਨ ਆਪਣੇ ਹੱਕ ਲਈ ਜਿਸ ਸ਼ਾਤਮਈ ਢੰਗ ਨਾਲ ਡੱਟੇ ਹੋਏ ਹਨ, ਜਿਸ ਸਬਰ ਸੰਤੋਖ ਦਾ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਉਹ ਕਾਬੀਲੇ ਤਾਰੀਫ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਸ਼ਾਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਇੱਥੇ ਇਤਿਹਾਸ ਸਿਰਜ ਰਹੇ ਹਨ। ਆਪਣੀ ਗੱਲ ਕਰਦਿਆਂ ਦਿਲਜੀਤ ਨੇ ਹਰਿਆਣਾ ਦੇ ਲੋਕਾਂ ਵਲੋਂ ਸਾਥ ਦੇਣ ਲਈ ਧੰਨਵਾਦ ਕੀਤਾ। ਸਰਕਾਰ ਨੂੰ ਕਿਸਾਨਾਂ ਵਲੋਂ ਅਪੀਲ ਕਰਦਿਆਂ ਉਨ੍ਹਾਂ ਕਿ ਸਰਕਾਰ ਨੂੰ ਕਿਸਾਨਾਂ ਦੀ ਮੰਗ ਮੰਨਣੀ ਚਾਹਿਦੀ ਹੈ। ਨਾਲ ਹੀ ਉਨ੍ਹਾਂ ਨੇ ਬਗੈਰ ਕਿਸੇ ਦਾ ਨਾਂ ਲਏ ਬਗੈਰ ਸਾਫ਼ ਕੀਤਾ ਕਿ ਇਸ ਥਾਂ 'ਤੇ ਸਿਰਫ ਕਿਸਾਨ ਹਨ ਹੋਰ ਕੋਈ ਨਹੀਂ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਦਿਲਜੀਤ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਠੰਢ ਤੋਂ ਬਚਾਉਣ ਲਈ ਗਰਮ ਕਪੜਿਆਂ ਤੇ ਹੋਰ ਲੋੜੀਂਦਾ ਚੀਜ਼ਾਂ ਲਈ ਇੱਕ ਕਰੋੜ ਰੁਪਏ ਦਾਨ ਕੀਤਾ ਹੈ। ਜਿਸ ਦਾ ਖੁਲਾਸਾ ਪੰਜਾਬੀ ਸਿੰਗਰ ਸਿੰਗਾ ਨੇ ਸੋਸ਼ਲ ਮੀਡੀਆ 'ਤੇ ਇੱਕ ਸਟੋਰੀ ਪੋਸਟ ਕਰਕੇ ਕੀਤਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904