ਨੀਟਾ ਤੇ ਮਿਸ਼ਰੀ ਦੀ ਜੋੜੀ, ਥੋੜੀ ਰੋਮਾਂਟਿਕ ਤੇ ਥੋੜੀ ਕਾਮੇਡੀ
ਏਬੀਪੀ ਸਾਂਝਾ | 08 Apr 2018 01:48 PM (IST)
ਚੰਡੀਗੜ੍ਹ: ਜਿੱਥੇ ਬਾਲੀਵੁੱਡ ਇੰਡਸਟਰੀ ਜਾਣੀ ਜਾਂਦੀ ਹੈ ਆਪਣੀ ਰੋਮਾਂਟਿਕ ਮੂਵੀਜ਼ ਲਈ, ਉੱਥੇ ਹੀ ਟਾਲੀਵੁੱਡ ਫੇਮਸ ਹੈ ਆਪਣੇ ਐਕਸ਼ਨ ਲਈ ਤਾਂ ਇਸੇ ਤਰ੍ਹਾਂ ਆਪਣੀ ਯਾਨੀ ਪੰਜਾਬੀ ਇੰਡਸਟਰੀ ਵੀ ਕਿਸੇ ਤੋਂ ਘੱਟ ਨਹੀਂ। ਬਾਲੀਵੁੱਡ ਵਾਂਗ ਪਾਲੀਵੁੱਡ ਵੀ ਆਪਣੀਆਂ ਫ਼ਿਲਮਾਂ ‘ਚ ਰੋਮਾਂਸ ਦਾ ਤੜਕਾ ਲਾ ਰਿਹਾ ਹੈ। ਦੱਸ ਦਈਏ ਕਿ ਆਉਣ ਵਾਲੀ ਪੰਜਾਬੀ ਫ਼ਿਲਮ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ ਵੀ ਇਸੇ ਜੋਨਰ ਦੀ ਫ਼ਿਲਮ ਹੋਵੇਗੀ ਜਿਸ ‘ਚ ਤੁਹਾਨੂੰ ਰੋਮਾਂਸ ਦੇ ਨਾਲ-ਨਾਲ ਕਾਮੇਡੀ ਖੂਬ ਦੇਖਣ ਨੂੰ ਮਿਲੇਗੀ। ਇਹ ਫ਼ਿਲਮ ਸਕਰੀਨ ‘ਤੇ ਨਵਾਂ ਕਪਲ ਵੀ ਲੈ ਕੇ ਆ ਰਹੀ ਹੈ ਤੇ ਉਹ ਹੈ ਨੀਟਾ ਤੇ ਮਿਸ਼ਰੀ। ਜੀ ਹਾਂ ਫ਼ਿਲਮ ‘ਚ ਨੀਟਾ ਦਾ ਰੋਲ ਕਰ ਰਹੇ ਹਨ ਹਰੀਸ਼ ਵਰਮਾ ਤੇ ਉਨ੍ਹਾਂ ਦਾ ਸਾਥ ਦੇ ਰਹੀ ਹੈ ਸਿੰਮੀ ਚਾਹਲ। ਹਰੀਸ਼ ਤੁਹਾਨੂੰ ਫ਼ਿਲਮ ‘ਚ ਲੇਡੀ ਗਾਰਮੈਂਟ ਦੀ ਦੁਕਾਨ ਚਲਾਉਣ ਵਾਲੇ ਦੇ ਕਿਰਦਾਰ ‘ਚ ਨਜ਼ਰ ਆਵੇਗਾ। ਸਿਰਫ ਇੰਨਾ ਹੀ ਨਹੀਂ ਹਰੀਸ਼ ਨੇ ਇਸ ਫ਼ਿਲਮ ‘ਚ ਲੇਡੀਜ਼ ਕੱਪੜੇ ਪਾਏ ਵੀ ਹਨ ਜੋ ਲੋਕਾਂ ਲਈ ਹਾਸੇ ਦਾ ਖਜਾਨਾ ਹੋਵੇਗਾ। ਇਸ ਦੇ ਨਾਲ ਹੀ ਜੇ ਗੱਲ ਕਰੀਏ ਮਿਸ਼ਰੀ ਦੀ ਯਾਨੀ ਫ਼ਿਲਮ ਦੀ ਐਕਟਰਸ ਸਿੰਮੀ ਦੀ ਤਾਂ ਸਿੰਮੀ ਮੂਵੀ ‘ਚ ਆਪਣੇ ਨਾਂ ਤੋਂ ਬਿਲਕੁਲ ਵੱਖ ਹੈ। ਉਸ ਦਾ ਸਿਰਫ਼ ਨਾਂ ਹੀ ਮਿਸ਼ਰੀ ਹੈ, ਜਦੋਂ ਕਿ ਉਹ ਫ਼ਿਲਮ ‘ਚ ਤਿੱਖੀ ਮਿਰਚੀ ਬਣੀ ਹੈ। ਇੱਕ ਦੂਜੇ ਤੋਂ ਵੱਖ ਹੋਣ ਦੇ ਬਾਅਦ ਵੀ ਦੋਵਾਂ ‘ਚ ਪਿਆਰ ਹੋ ਜਾਂਦਾ ਹੈ। ਆਖਰ ਇਨ੍ਹਾਂ ‘ਚ ਪਿਆਰ ਹੁੰਦਾ ਕਿਵੇਂ ਹੋ ਜਾਂਦਾ ਹੈ ਤੇ ਇਹ ਪਿਆਰ ਪਰਵਾਨ ਚੜ੍ਹਦਾ ਹੈ ਕਿ ਨਹੀਂ ਇਸ ਲਈ ਤਾਂ ਤੁਹਾਨੂੰ 13 ਅਪ੍ਰੈਲ ਤੱਕ ਦਾ ਇੰਤਜ਼ਾਰ ਕਰਨਾ ਹੀ ਪਵੇਗਾ।