ਅਕਸ਼ੈ ਕੁਮਾਰ ਦੀ ‘Good Newz’ ਦਾ ਪੋਸਟਰ ਰਿਲੀਜ਼, ਬੇਬੀ ਬੰਪ ਨਾਲ ਨਜ਼ਰ ਆਈ ਬੇਬੋ
ਏਬੀਪੀ ਸਾਂਝਾ | 14 Nov 2019 04:51 PM (IST)
ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਗੁੱਡ ਨਿਊਜ਼’ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਵੀ ਐਲਾਨ ਦਿੱਤੀ ਗਈ ਹੈ। ਜੀ ਹਾਂ, ਅੱਕੀ, ਕਰੀਨਾ, ਦਿਲਜੀਤ ਦੋਸਾਂਝ ਤੇ ਕਿਆਰਾ ਅਡਵਾਨੀ ਦੀ ‘ਗੁੱਡ ਨਿਊਜ਼’ ਇਸੇ ਸਾਲ ਕ੍ਰਿਸਮਸ ਮੌਕੇ ਰਿਲੀਜ਼ ਹੋਵੇਗੀ।
ਮੁੰਬਈ: ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਗੁੱਡ ਨਿਊਜ਼’ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਵੀ ਐਲਾਨ ਦਿੱਤੀ ਗਈ ਹੈ। ਜੀ ਹਾਂ, ਅੱਕੀ, ਕਰੀਨਾ, ਦਿਲਜੀਤ ਦੋਸਾਂਝ ਤੇ ਕਿਆਰਾ ਅਡਵਾਨੀ ਦੀ ‘ਗੁੱਡ ਨਿਊਜ਼’ ਇਸੇ ਸਾਲ ਕ੍ਰਿਸਮਸ ਮੌਕੇ ਰਿਲੀਜ਼ ਹੋਵੇਗੀ। ਫ਼ਿਲਮ ਦੇ ਪੋਸਟਰ ‘ਚ ਕਰੀਨਾ ਤੇ ਕਿਆਰਾ ਪ੍ਰੈਗਨੈਂਟ ਨਜ਼ਰ ਆ ਰਹੀਆਂ ਹਨ। ਇਸ ਫ਼ਿਲਮ ਦੇ ਤਿੰਨ ਪੋਸਟਰ ਰਿਲੀਜ਼ ਕੀਤੇ ਗਏ ਹਨ ਤੇ ਇਨ੍ਹਾਂ ਸਾਰੀਆਂ ‘ਚ ਕਿਆਰਾ ਤੇ ਕਰੀਨਾ ਨੂੰ ਬੇਬੀ ਬੰਪ ਨਾਲ ਵਿਖਾਇਆ ਗਿਆ ਹੈ। ਪਹਿਲੇ ਪੋਸਟਰ ‘ਚ ਬੇਬੀ ਬੰਪ ‘ਚ ਅਕਸ਼ੈ ਕੁਮਾਰ ਫਸੇ ਹੋਏ ਨਜ਼ਰ ਆ ਰਹੇ ਹਨ। ਇਸ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ, “ਇਸ ਕ੍ਰਿਸਮਸ ‘ਤੇ ਕੁਝ ਗੁੱਡ ਨਿਊਜ਼ ‘ਚ ਫਸਿਆ ਹੋਇਆ ਹਾਂ। ਇਸ ਸੀਜ਼ਨ ਦੇ ਸਭ ਤੋਂ ਵੱਡੀ ਗੜਬੜੀ ਲਈ ਤਿਆਰ ਰਹਿਣਾ।” ਅਕਸ਼ੈ ਨੇ ਇਸ ਦਾ ਦੂਜਾ ਪੋਸਟਰ ਰਿਲੀਜ਼ ਕੀਤਾ। ਇਸ ਪੋਸਟਰ ‘ਚ ਕਰੀਨਾ ਤੇ ਕਿਆਰਾ ਦੇ ਬੇਬੀ ਬੰਪ ‘ਚ ਦਿਲਜੀਤ ਦੋਸਾਂਝ ਫਸੇ ਨਜ਼ਰ ਆ ਰਹੇ ਹਨ। ਇਸ ਨੂੰ ਸ਼ੇਅਰ ਕਰਦੇ ਹੋਏ ਅਕਸ਼ੈ ਨੇ ਲਿਖਿਆ, “ਇੱਥੇ ਕੋਈ ਹੋਰ ਵੀ ਹੈ ਜੋ ਕ੍ਰਿਸਮਸ ‘ਤੇ ਤੁਹਾਡੇ ਲਈ ਗੁੱਡ ਨਿਊਜ਼ ਲੈ ਕੇ ਆ ਰਿਹਾ ਹੈ।” ਦੱਸ ਦਈਏ ਕਿ ਕਰਨ ਜੌਹਰ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਜਦਕਿ ਇਸ ਨੂੰ ਰਾਜ ਮਹਿਤਾ ਨੇ ਡਾਇਰੈਕਟ ਕੀਤਾ ਹੈ। ‘ਗੁੱਡ ਨਿਊਜ਼’ 27 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।