ਨਵੀਂ ਦਿੱਲੀ: ਪੰਜਾਬੀ ਸਿੰਗਰ ਗੁਰੂ ਰੰਧਾਵਾ ਦੇ ਗਾਣੇ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਦਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਇੱਕ ਟਵੀਟ ਕੀਤਾ ਹੈ ਜੋ ਸੁਰਖੀਆਂ ‘ਚ ਹੈ। ਅਸਲ ‘ਚ ਗੁਰੂ ਰੰਧਾਵਾ ਨੇ ਆਪਣੀਆਂ ਗੱਡੀਆਂ ਦੇ ਕਲੈਕਸ਼ਨ ‘ਚ ਇੱਕ ਹੋਰ ਨਾਂ ਜੋੜ ਦਿੱਤਾ ਹੈ ਤੇ ਉਹ ਹੈ ਲੈਂਬੋਰਗਿੰਨੀ ਗੈਲਾਰਡੋ।

ਗੁਰੂ ਨੇ ਆਪਣੀ ਇਸ ਕਾਰ ਦੀ ਖੁਸ਼ੀ ਆਪਣੇ ਫੈਨਸ ਨਾਲ ਸ਼ੇਅਰ ਕੀਤੀ। ਇਸ ਬਾਰੇ ਟਵੀਟ ਕਰਦੇ ਹੋਏ ਗੁਰੂ ਨੇ ਲਿਖਿਆ, “ਅੱਜ ਤੋਂ ਨਵੀਂ ਲੈਂਬੋਰਗਿੰਨੀ ਗੈਲਾਰਡੋ ਦੀ ਸਵਾਰੀ। ਮੇਰੇ ਮੰਮੀ-ਪਾਪਾ, ਮੇਰੇ ਭਰਾ ਤੇ ਮੇਰੇ ਸਾਰੇ ਫੈਨਸ ਦਾ ਧੰਨਵਾਦ, ਜਿਨ੍ਹਾਂ ਨੇ ਮੈਨੂੰ ਇਸ ਕਾਬਲ ਬਣਾਇਆ ਕਿ ਮੈਂ ਜ਼ਿੰਦਗੀ ‘ਚ ਕੁਝ ਵੀ ਹਾਸਲ ਕਰ ਸਕਾਂ। ਇਹ ਤੁਹਾਡਾ ਸਭ ਦਾ ਪਿਆਰ ਹੈ। ਦੱਸ ਦਈਏ ਕਿ ਗੁਰੂ ਦੇ ਇਸ ਟਵੀਟ ‘ਤੇ ਖੂਬ ਰਿਐਕਸ਼ਨ ਆ ਰਹੇ ਹਨ।


ਇਸ ਦੇ ਨਾਲ ਹੀ ਗੁਰੂ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਹਨ। ਗੁਰੂ ਦੇ ਕਈ ਗਾਣੇ ਬਾਲੀਵੁੱਡ ‘ਚ ਵੀ ਹਨ ਜਿਨ੍ਹਾਂ ਦੀ ਧੁੰਨ ‘ਤੇ ਲੋਕਾਂ ਨੂੰ ਨੱਚਣਾ ਖੂਬ ਪਸੰਦ ਹੈ। ਹੁਣ ਤਕ ਗੁਰੂ ਰੰਧਾਵਾ ‘ਹਾਈ ਰੇਟਿਡ ਗੱਭਰੂ’, ‘ਸੂਟ-ਸੂਟ ਕਰਦਾ’, ‘ਬਣਜਾ ਮੇਰੀ ਰਾਣੀ’ ਤੇ ‘ਲਾਹੌਰ’ ਜਿਹੇ ਸੁਪਰਹਿੱਟ ਗਾਣੇ ਗਾ ਚੁੱਕੇ ਹਨ। ਗੁਰੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2013 ‘ਚ ਕੀਤੀ ਸੀ।

Car loan Information:

Calculate Car Loan EMI