ਚੰਡੀਗੜ੍ਹ: ਪੰਜਾਬ ਦੀ ਮਸ਼ਹੂਰ ਪ੍ਰੇਮ ਗਾਥਾ ਮਿਰਜ਼ਾ-ਸਾਹਿਬਾਂ 'ਤੇ ਜਲਦ ਬਾਲੀਵੁੱਡ ਫਿਲਮ 'ਮਿਰਜ਼ਿਆ' ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਦੇ ਸਿਤਾਰੇ ਵੀਰਵਾਰ ਨੂੰ ਪ੍ਰਮੋਸ਼ਨ ਲਈ ਚੰਡੀਗੜ੍ਹ ਪਹੁੰਚੇ। ਮਿਰਜ਼ਾ ਦੇ ਕਿਰਦਾਰ ਰਾਹੀਂ ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਆਪਣੀ ਬਾਲੀਵੁੱਡ ਵਿੱਚ ਡੈਬਿਊ ਕਰ ਰਹੇ ਹਨ।

ਮਿਰਜ਼ਾ ਦੇ ਕਿਰਦਾਰ ਬਾਰੇ ਹਰਸ਼ ਨੇ ਦੱਸਿਆ ਕਿ ਉਹ ਇਸ ਕਹਾਣੀ ਨਾਲ ਵਾਕਫ ਨਹੀਂ ਸਨ। ਉਨ੍ਹਾਂ ਕਿਹਾ, ਜਦ ਫਿਲਮ ਬਾਰੇ ਮੈਨੂੰ ਦੱਸਿਆ ਗਿਆ ਤਾਂ ਮੈਂ ਇੰਟਰਨੈਟ ਤੇ ਇਸ ਬਾਰੇ ਸਰਚ ਕੀਤੀ। ਮਿਰਜ਼ਾ ਇੱਕ ਬਿਹਤਰੀਨ ਤੀਰਬਾਜ਼ ਸੀ ਤੇ ਉਸ ਕਿਰਦਾਰ ਵਿੱਚ ਘੁਸਣ ਲਈ ਮੈਨੂੰ ਕਾਫੀ ਸਮਾਂ ਲੱਗ ਗਿਆ।

ਫਿਲਮ ਦਾ ਨਿਰਦੇਸ਼ਨ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨੇ ਕੀਤਾ ਹੈ। 7 ਅਕਤੂਬਰ ਨੂੰ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।