ਕੰਗਨਾ ਕਿਵੇਂ ਰਹਿੰਦੀ ਹੈ ਫਿੱਟ ?
ਏਬੀਪੀ ਸਾਂਝਾ | 29 Sep 2016 12:18 PM (IST)
ਚੰਡੀਗੜ੍ਹ: ਅਦਾਕਾਰਾ ਕੰਗਨਾ ਰਨੌਤ ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ 17 ਪਹੁੰਚੀ ਫਿੱਟਨੈਸ ਨੂੰ ਪ੍ਰਮੋਟ ਕਰਨ ਲਈ। ਕੰਗਨਾ ਨੇ ਇਸ ਮੌਕੇ ਚੰਡੀਗੜ੍ਹ ਦੇ ਲੋਕਾਂ ਨੂੰ ਫਿੱਟਨੈਸ ਬਾਰੇ ਦੱਸਿਆ ਤੇ ਆਪਣੇ ਰਾਜ਼ ਵੀ ਸਾਂਝੇ ਕੀਤੇ। ਕੰਗਨਾ ਨੇ ਕਿਹਾ, "ਮੈਂ ਆਪਣੀ ਡਾਈਟ 'ਤੇ ਪੂਰਾ ਧਿਆਨ ਦਿੰਦੀ ਹਾਂ। ਘੱਟ ਖਾਣ ਦੀ ਕੋਸ਼ਿਸ਼ ਨਹੀਂ ਕਰਦੀ ਤੇ ਜੋ ਵੀ ਖਾਂਦੀ ਹਾਂ ਹੈਲਦੀ ਹੁੰਦਾ ਹੈ। ਇਹੀ ਚੀਜ਼ਾਂ ਹਨ ਜੋ ਮੈਨੂੰ ਫਿੱਟ ਰੱਖਦੀਆਂ ਹਨ।" ਨਾਲ ਹੀ ਕੰਗਨਾ ਨੇ ਚੰਡੀਗੜ੍ਹ ਦੀ ਖੂਬਸੂਰਤੀ ਦੀ ਵੀ ਸਿਫਤ ਕੀਤੀ। ਉਨ੍ਹਾਂ ਕਿਹਾ, "ਚੰਡੀਗੜ੍ਹ ਵਿੱਚ ਸਭ ਤੋਂ ਖੂਬਸੂਰਤ ਹਨ ਗੋਲ ਚੱਕਰ। ਮੈਂ ਹਰ ਵਾਰ ਸਕੂਲ ਵਿੱਚ ਮਸਤੀ ਕਰਨ ਲਈ 17 ਸੈਕਟਰ ਆਉਂਦੀ ਸੀ।" ਕੰਗਨਾ ਜਲਦ ਪਰਦੇ 'ਤੇ ਗੁਜਰਾਤੀ ਡੌਨ ਦੇ ਕਿਰਦਾਰ ਵਿੱਚ ਨਜ਼ਰ ਆਏਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪੰਜਾਬੀ ਫਿਲਮਾਂ ਵਿੱਚ ਕੰਮ ਕਰਨਾ ਚਾਹੇਗੀ।