ਟ੍ਰੇਲਰ ਤੋਂ ਫ਼ਿਲਮ ਦੀ ਕਹਾਣੀ ਦੇ ਬਾਰੇ ਵੀ ਪਤਾ ਲੱਗ ਗਿਆ ਹੈ। ਇਸ ਵਿੱਚ ਇੱਕ ਅਜਿਹੀ ਲੜਕੀ ਦੀ ਕਹਾਣੀ ਦਿਖਾਈ ਗਈ ਹੈ ਜਿਸ ਦਾ ਦੋ ਭਰਾਵਾਂ ਨਾਲ ਪਿਆਰ ਹੋ ਜਾਂਦਾ ਹੈ। ਇੱਕ ਨਾਲ ਉਹ ਖ਼ੁਦ ਪਿਆਰ ਕਰਦੀ ਹੈ ਤਾਂ ਦੂਜਾ ਉਸ ਨੂੰ ਜ਼ਬਰਦਸਤੀ ਹਾਸਲ ਕਰਨਾ ਚਾਹੁੰਦਾ ਹੈ। ਇਨ੍ਹਾਂ ਦੋਵਾਂ ਭਰਾਵਾਂ ਦੇ ਪਿਤਾ ਦੇ ਕਿਰਦਾਰ ਵਿੱਚ ਬੌਲੀਵੁੱਡ ਦੇ ਮਸ਼ਹੂਰ ਵਿਲੇਨ ਗੁਲਸ਼ਨ ਗਰੋਵਰ ਹਨ। ਉਹ ਲੜਕੀ ਦੇ ਨਾਲ ਪਹਿਲਾਂ ਹੀ ਸੁਹਾਗਰਾਤ ਮਨਾ ਚੁੱਕਾ ਹੈ। ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਦੋਵਾਂ ਭਰਾਵਾਂ ਵਿੱਚ ਸ਼ਹਿ ਅਤੇ ਮਾਤ ਦਾ ਖੇਡ।
https://twitter.com/urvashimrautela/status/951501760383746056
ਇਸ ਫ਼ਿਲਮ ਵਿੱਚ ਉਰਵਸ਼ੀ ਰੌਤੇਲਾ ਅਤੇ ਕਰਨ ਵਾਹੀ ਮੁੱਖ ਭੂਮਿਕਾ ਵਿੱਚ ਹਨ। ਟ੍ਰੇਲਰ ਵਿੱਚ ਦੋਵਾਂ ਦੀ ਕੈਮਿਸਟਰੀ ਬਹੁਤ ਹੀ ਵਧੀਆ ਦਿੱਖ ਰਹੀ ਹੈ। ਓਧਰ ਬੋਲਡ ਸੀਨ ਦੇ ਮਾਮਲੇ ਵਿੱਚ ਇਸ ਫਿਲਮ ਨੇ ਪਿਛਲੀਆਂ ਤਿੰਨਾਂ ਸੀਰੀਜ਼ ਨੂੰ ਪਿੱਛੇ ਛੱਡ ਦਿੱਤਾ ਹੈ।
ਹੇਟ ਸਟੋਰੀ 2012 ਵਿੱਚ ਰਿਲੀਜ਼ ਹੋਈ ਸੀ ਜਿਸ ਵਿੱਚ ਪਾਓਲੀ ਦਾਮ ਮੁੱਖ ਭੂਮਿਕਾ ਵਿੱਚ ਸੀ। ਇਸ ਨੂੰ ਵਿਵੇਕ ਅਗਨੀਹੋਤਰੀ ਨੇ ਨਿਰਦੇਸ਼ਤ ਕੀਤਾ ਸੀ। ਇਸ ਫ਼ਿਲਮ ਨਾਲ ਪਾਓਲੀ ਨੇ ਖ਼ੂਬ ਸੁਰਖੀਆਂ ਬਟੋਰੀਆਂ ਸਨ। 9 ਕਰੋੜ ਦੇ ਬਜਟ ਵਿੱਚ ਬਣੀ ਇਸ ਫ਼ਿਲਮ ਨੇ ਕੁੱਲ 16.43 ਕਰੋੜ ਦੀ ਕਮਾਈ ਕੀਤੀ ਸੀ। ਇਸ ਤੋਂ ਬਾਅਦ ਵਿਸ਼ਾਲ ਪੰਡਿਆ 2014 ਵਿੱਚ ਹੇਟ ਸਟੋਰੀ-2 ਲੈ ਕੇ ਆਏ ਜਿਸ ਵਿੱਚ ਸੁਰਵੀਨ ਚਾਵਲਾ, ਜੈ ਭਾਨੁਸ਼ਾਲੀ ਅਤੇ ਸੁਸ਼ਾਂਤ ਚਾਵਲਾ ਮੁੱਖ ਭੂਮਿਕਾ ਵਿੱਚ ਦਿਖਾਈ ਦਿੱਤੇ ਸਨ। 14 ਕਰੋੜ 'ਚ ਬਣੀ ਇਸ ਫ਼ਿਲਮ ਨੇ ਬੌਕਸ ਆਫਿਸ 'ਤੇ ਕੁੱਲ 31.07 ਕਰੋੜ ਦੀ ਕਮਾਈ ਕੀਤੀ।