Hrithik Roshan and Saba Azad are the new love birds in Bollywood: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਅਕਸਰ ਚਰਚਾ 'ਚ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੂੰ ਇੱਕ ਮਿਸਟ੍ਰੀ ਗਰਲ ਨਾਲ ਦੇਖਿਆ ਗਿਆ ਹੈ। ਰਿਤਿਕ ਨੂੰ ਮੁੰਬਈ ਦੇ ਖਾਰ ਇਲਾਕੇ 'ਚ ਇੱਕ ਲੜਕੀ ਨਾਲ ਹੱਥ ਮਿਲਾਉਂਦੇ ਦੇਖਿਆ ਗਿਆ। ਤਸਵੀਰ 'ਚ ਦੋਵਾਂ ਨੇ ਮਾਸਕ ਪਾਇਆ ਹੋਇਆ ਹੈ। ਫੈਨਜ਼ ਨੇ ਸਵਾਲ ਕਰਨਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦੇ ਨਾਲ ਇਹ ਮਿਸਟ੍ਰੀ ਗਰਲ ਕੌਣ ਹੈ? ਇਸ ਸਮੇਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।

ਹੁਣ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਰਿਤਿਕ ਰੌਸ਼ਨ ਦੀ ਮਿਸਟ੍ਰੀ ਗਰਲ ਕੌਣ ਹੈ? ਇਸ 'ਚ ਦੇਖਿਆ ਜਾ ਸਕਦਾ ਹੈ ਕਿ ਰਿਤਿਕ ਰੌਸ਼ਨ ਇਕ ਲੜਕੀ ਦਾ ਹੱਥ ਫੜ ਕੇ ਰੈਸਟੋਰੈਂਟ ਤੋਂ ਬਾਹਰ ਨਿਕਲਦੇ ਹਨ। ਉਹ ਲੜਕੀ ਨੂੰ ਕਾਰ 'ਚ ਬਿਠਾਉਂਦੇ ਹਨ ਤੇ ਫਿਰ ਉਸੇ ਕਾਰ 'ਚ ਬੈਠ ਕੇ ਚਲੇ ਜਾਂਦੇ ਹਨ।








ਬਾਲੀਵੁੱਡ ਹੰਗਾਮਾ ਮੁਤਾਬਕ ਇਹ ਮਿਸਟ੍ਰੀ ਗਰਲ ਕੋਈ ਹੋਰ ਨਹੀਂ ਸਗੋਂ ਰਿਤਿਕ ਰੌਸ਼ਨ ਤੋਂ 16 ਸਾਲ ਛੋਟੀ ਸਬਾ ਆਜ਼ਾਦ ਹੈ। ਉਨ੍ਹਾਂ ਨੇ ਸਾਲ 2011 'ਚ ਫ਼ਿਲਮ 'ਮੁਝਸੇ ਫ਼ਰੈਂਡਸ਼ਿੱਪ' 'ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਹ ਕੁਝ ਵੈੱਬ ਸੀਰੀਜ਼ 'ਚ ਵੀ ਨਜ਼ਰ ਆ ਚੁੱਕੀ ਹੈ।

ਸੁਜ਼ੈਨ ਤੋਂ ਵੱਖ ਹੋਣ ਤੋਂ ਬਾਅਦ ਰਿਤਿਕ ਰੌਸ਼ਨ ਨੇ ਨਾ ਤਾਂ ਕਿਸੇ ਨੂੰ ਡੇਟ ਕੀਤਾ ਹੈ ਅਤੇ ਨਾ ਹੀ ਉਹ ਕਿਸੇ ਨਾਲ ਜੁੜੇ ਹਨ। ਫਿਲਹਾਲ ਦੋਹਾਂ ਦੇ ਡੇਟਿੰਗ ਦੀਆਂ ਕਿਆਸਅਰਾਈਆਂ ਜ਼ੋਰਾਂ 'ਤੇ ਹਨ। ਹਾਲਾਂਕਿ ਇਨ੍ਹਾਂ ਖਬਰਾਂ ਦੀ ਸੱਚਾਈ ਕੀ ਹੈ, ਇਹ ਤਾਂ ਸਮਾਂ ਹੀ ਦੱਸੇਗਾ।

ਵਰਕਫ਼ਰੰਟ ਦੀ ਗੱਲ ਕਰੀਏ ਤਾਂ ਰਿਤਿਕ ਰੌਸ਼ਨ ਬੈਕ ਟੂ ਬੈਕ ਕਈ ਫ਼ਿਲਮਾਂ 'ਚ ਨਜ਼ਰ ਆਉਣਗੇ। ਕੁਝ ਸਮਾਂ ਪਹਿਲਾਂ ਹੀ ਰਿਤਿਕ ਰੌਸ਼ਨ ਦੀ ਨਵੀਂ ਫ਼ਿਲਮ 'ਵਿਕਰਮ ਵੇਧਾ' ਦਾ ਉਨ੍ਹਾਂ ਦਾ ਪਹਿਲਾ ਲੁੱਕ ਰਿਲੀਜ਼ ਹੋਇਆ ਹੈ। ਇਸ ਫ਼ਿਲਮ 'ਚ ਉਨ੍ਹਾਂ ਨਾਲ ਸੈਫ ਅਲੀ ਖਾਨ ਤੇ ਰਾਧਿਕਾ ਆਪਟੇ ਵਰਗੇ ਸਿਤਾਰੇ ਨਜ਼ਰ ਆਉਣਗੇ।

ਇਸ ਦੇ ਨਾਲ ਹੀ ਉਨ੍ਹਾਂ ਦੀ ਫ਼ਿਲਮ 'ਫਾਈਟਰ ਪਾਵਰ' ਦਾ ਵੀ ਕੰਮ ਚਾਲੂ ਹੈ, ਜਿਸ 'ਚ ਉਹ ਦੀਪਿਕਾ ਪਾਦੂਕੋਣ ਨਾਲ ਕੰਮ ਕਰ ਰਹੇ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਕਰ ਰਹੇ ਹਨ, ਜਿਨ੍ਹਾਂ ਨੇ ਸੁਪਰਹਿੱਟ ਫ਼ਿਲਮ 'ਵਾਰ' ਦਾ ਨਿਰਦੇਸ਼ਨ ਕੀਤਾ ਸੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904