ਦਰਅਸਲ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਅਮਰੀਕਾ ਵਿੱਚ ਇੱਕ ਭਾਰਤੀ ਆਇਸ ਸਕੈਟਰ ਭੰਡਾਰੀ ਨੇ 'ਆਇਸ' ਉੱਪਰ ਸਕੇਟਿੰਗ ਕਰਦੇ ਹੋਏ ਬੇਹੱਦ ਖ਼ੂਬਸੂਰਤੀ ਨਾਲ ਮਯੂਰੀ ਨਾਲ ਡਾਂਸ ਪਰਫਾਰਮੈਂਸ ਦਿੱਤੀ। ਮਯੂਰੀ ਅਮਰੀਕਨ-ਭਾਰਤੀ ਅਦਾਕਾਰਾ ਹੈ। ਜਿਸ ਖ਼ੂਬਸੂਰਤੀ ਨਾਲ ਉਨ੍ਹਾਂ ਇਸ ਗਾਣੇ 'ਤੇ ਪਰਫਾਰਮੈਂਸ ਦਿੱਤੀ, ਉਸ ਨੂੰ ਵੇਖਣ ਤੋਂ ਬਾਅਦ ਦੀਪਿਕਾ ਪਾਦੁਕੋਣ ਵੀ ਕਾਫ਼ੀ ਖ਼ੁਸ਼ ਹੋ ਜਾਵੇਗੀ।
ਇਸ ਵੀਡੀਓ ਨੂੰ 26 ਜਨਵਰੀ ਨੂੰ ਯੂ-ਟਿਊਬ 'ਤੇ ਅਪਲੋਡ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਤੱਕ ਇਸ ਦੇ ਚਾਰ ਲੱਖ ਤੋਂ ਜ਼ਿਆਦਾ ਵਿਊਜ਼ ਹੋ ਚੁੱਕੇ ਹਨ। 'ਘੂਮਰ' ਨੂੰ ਲੈ ਕੇ ਉੱਠੇ ਵਿਵਾਦ ਦੀ ਗੱਲ ਕਰੀਏ ਤਾਂ ਗਾਣਾ ਰਿਲੀਜ਼ ਹੋਣ ਤੋਂ ਬਾਅਦ ਫ਼ਿਲਮ ਦੀ ਰਿਲੀਜ਼ ਦਾ ਵਿਰੋਧ ਕਰ ਰਹੀ ਕਰਨੀ ਸੈਨਾ ਦਾ ਮੰਨਣਾ ਹੈ ਕਿ ਫ਼ਿਲਮ ਵਿੱਚ ਰਾਣੀ ਪਦਮਿਨੀ ਦਾ ਕਿਰਦਾਰ ਨਿਭਾਅ ਰਹੀ ਦੀਪਿਕਾ ਪਾਦੁਕੋਣ ਦੀ ਕਮਰ ਵਿਖਾਈ ਦੇ ਰਹੀ ਹੈ ਜੋ ਗ਼ਲਤ ਹੈ।