ਮੁੰਬਈ: ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੀ ਅਗਲੀ ਫਿਲਮ ਵਿੱਚ ਕ੍ਰਿਕਟ ਖਿਡਾਰੀ ਕਪਿਲ ਦੇਵ ਦੀ ਭੂਮਿਕਾ ਨਿਭਾਉਣਗੇ। ਇਹ ਫਿਲਮ 1983 ਵਿਸ਼ਵ ਕੱਪ ’ਤੇ ਅਧਾਰਤ ਹੈ। ਉਨ੍ਹਾਂ ਕਿਹਾ ਕਿ ਫਿਲਮ ’83 ਦੀ ਕਹਾਣੀ ਬਹੁਤ ਹੀ ਵਧੀਆ ਹੈ।

ਰਣਵੀਰ ਸਿੰਘ ਨੇ ਕਿਹਾ ਕਿ ਉਹ ਫਿਲਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਨ। ਖੇਡਾਂ ’ਤੇ ਬਣਨ ਵਾਲੀ ਇਹ ਫਿਲਮ ਕਮਾਲ ਦੀ ਫਿਲਮ ਹੈ ਜੋ ਦੇਸ਼ ਦੇ ਇਤਿਹਾਸ ਨੂੰ ਸਿਲਵਰ ਸਕਰੀਨ ’ਤੇ ਪੇਸ਼ ਕਰੇਗੀ। ਰਿਲਾਇੰਸ ਐਂਟਰਟੇਨਮੈਂਟ ਦੀ ਇਸ ਫਿਲਮ ਦਾ ਨਿਰਦੇਸ਼ਨ ਕਬੀਰ ਖ਼ਾਨ ਕਰਨਗੇ।

ਰਣਵੀਰ ਨੇ ਕਿਹਾ ਕਿ ‘83’ ਦੀ ਕਹਾਣੀ ਮਨੁੱਖੀ ਸਫ਼ਲਤਾ ਦੀ ਕਹਾਣੀ ਹੈ। ਉਨ੍ਹਾਂ ਕਿਹਾ ਕਿ ਉਹ ਕਬੀਰ ਖ਼ਾਨ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਤ ਹਨ। 'ਬਜਰੰਗੀ ਭਾਈਜਾਨ' ਉਨ੍ਹਾਂ ਦੀ ਪਸੰਦੀਦਾ ਫਿਲਮਾਂ ਵਿੱਚੋਂ ਇੱਕ ਹੈ। ਫਿਲਹਾਲ ਰਣਵੀਰ ਆਪਣੀ ਫਿਲਮ ‘ਗਲੀ ਬੁਆਏ’ ਦੀ ਸ਼ੂਟਿੰਗ ਵਿੱਚ ਰੁੱਝੇ ਹਨ।