ਨਵੀਂ ਦਿੱਲੀ: ਬਾਲੀਵੁੱਡ ਐਕਟਰ ਰਣਵੀਰ ਸਿੰਘ ਤੇ ਅਦਾਕਾਰਾ ਆਲੀਆ ਭੱਟ ਨੇ ਆਪਣੀ ਆਉਣ ਵਾਲੀ ਫਿਲਮ 'ਗਲੀ ਬੁਆਏ' ਦਾ ਫਸਟ ਲੁੱਕ ਆਪਣੇ ਟਵਿੱਟਰ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਫਿਲਮ 'ਗਲੀ ਬੁਆਏ' ਮੁੰਬਈ ਦੇ ਧਾਰਾਵੀ ਇਲਾਕੇ ਦੀ ਬਸਤੀ ਤੋਂ ਨਿਕਲਣ ਵਾਲੇ ਰੈਪਰਜ਼ ਤੋਂ ਪ੍ਰੇਰਿਤ ਹੈ। ਰਣਵੀਰ ਤੇ ਆਲੀਆ ਪਹਿਲੀ ਵਾਰ ਕਿਸੇ ਫਿਲਮ ਵਿੱਚ ਇਕੱਠੇ ਕੰਮ ਕਰ ਰਹੇ ਹਨ। ਫਿਲਮ ਵਿੱਚ ਦੋਵੇਂ ਰਾਹ ਚੱਲਦੇ ਰੈਪਰ ਦੀ ਭੂਮੀਆ ਵਿੱਚ ਨਜ਼ਰ ਆਉਣਗੇ।
https://twitter.com/aliaa08/status/962243886046498816
ਰਣਵੀਰ ਤੇ ਆਲੀਆ ਦੇ ਨਾਲ ਇਸ ਫਿਲਮ ਵਿੱਚ ਸਿਦਾਰਥ ਚਤੁਰਵੇਦੀ, ਵਿਜੇ ਵਰਮਾ ਤੇ ਕਲਕੀ ਕੋਚਲਿਨ ਵੀ ਮੁੱਖ ਕਲਾਕਾਰ ਹਨ। ਇਸ ਤੋਂ ਪਹਿਲਾਂ ਜ਼ੋਯਾ ਅਖਤਰ ਤੇ ਰਣਵੀਰ ਸਿੰਘ ਨੇ ਦਸਤਾਵੇਜ਼ੀ 'ਬਾਂਬੇ 70' ਦੇ ਕਈ ਸੈਸ਼ਨ ਵਿੱਚ ਹਿੱਸਾ ਲਿਆ ਜਿਸ ਤੋਂ ਬਾਅਦ ਸਟ੍ਰੀਟ ਰੈਪਰਜ਼ ਬਾਰੇ ਪਤਾ ਲੱਗਿਆ।
https://twitter.com/RanveerOfficial/status/962244674281975808
ਫਿਲਮ ਦੀ ਡਾਇਰੈਕਟਰ ਜ਼ੋਯਾ ਅਖਤਰ ਨੇ ਕਿਹਾ, "ਸਾਨੂੰ ਉਮੀਦ ਹੈ ਕਿ ਲੋਕਾਂ ਨੂੰ ਇਸ ਫਿਲਮ ਰਾਹੀਂ ਕੁਝ ਨਵਾਂ ਵੇਖਣ ਨੂੰ ਮਿਲੇਗਾ। ਇਹ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਅਸੀਂ ਇਹ ਫਿਲਮ 14 ਫਰਵਰੀ 2019 ਨੂੰ ਰਿਲੀਜ਼ ਕਰਨ ਬਾਰੇ ਸੋਚ ਰਹੇ ਹਾਂ।"