ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਿਹਾਰ ਪੁਲਿਸ ਨੂੰ ਆਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਐਕਟਰਸ ਰੀਆ ਚੱਕਰਵਰਤੀ ਅਤੇ ਕੁਝ ਹੋਰਨਾਂ ਖ਼ਿਲਾਫ਼ ਦਰਜ ਐਫਆਈਆਰ ਦੀ ਕਾਪੀ ਮੰਗੀ। ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਕੇਸ ਦੀ 'ਚ ਮਨੀ ਲਾਂਡਰਿੰਗ ਦੀ ਜਾਂਚ ਲਈ ਐਫਆਈਆਰ ਦੀ ਇੱਕ ਕਾਪੀ ਮੰਗੀ ਗਈ।

ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਨੇ ਇਸ ਬਾਰੇ ਬਿਹਾਰ ਪੁਲਿਸ ਨੂੰ ਇੱਕ ਪੱਤਰ ਲਿਖਿਆ ਹੈ। ਈਡੀ ਇਸ ਮਾਮਲੇ ' ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਦੇ ਤਹਿਤ ਇੱਕ ਸੰਭਾਵਤ ਜਾਂਚ ਕਰ ਰਹੀ ਹੈ ਸੁਸ਼ਾਂਤ ਦੇ ਪਿਤਾ ਕ੍ਰਿਸ਼ਨਾ ਕੁਮਾਰ ਸਿੰਘ (74) ਨੇ ਮੰਗਲਵਾਰ ਨੂੰ ਰੀਆ ਚੱਕਰਾਵਤੀ, ਉਸ ਦੇ ਪਰਿਵਾਰਕ ਮੈਂਬਰਾਂ ਅਤੇ ਛੇ ਹੋਰ ਲੋਕਾਂ ਖ਼ਿਲਾਫ਼ ਆਪਣੇ ਪੁੱਤਰ ਨੂੰ ਆਤਮ ਹੱਤਿਆ ਕਰਨ ਲਈ ਉਕਸਾਉਣ ਦੇ ਦੋਸ਼ ' ਐਫਆਈਆਰ ਦਰਜ ਕਰਵਾਈ

ਸਿੰਘ ਦਾ ਦੋਸ਼ ਹੈ ਕਿ ਰੀਆ ਨੇ ਆਪਣੇ ਕੈਰੀਅਰ ਨੂੰ ਵਧਾਉਣ ਦੇ ਮਕਸਦ ਨਾਲ ਮਈ 2019 ਵਿਚ ਉਸ ਦੇ ਬੇਟੇ ਸੁਸ਼ਾਂਤ ਨਾਲ ਦੋਸਤੀ ਵਧਾ ਸੀ। ਅਧਿਕਾਰੀਆਂ ਦੇ ਅਨੁਸਾਰ ਈਡੀ ਰਾਜਪੂਤ ਦੇ ਪੈਸੇ ਅਤੇ ਉਸਦੇ ਬੈਂਕ ਖਾਤਿਆਂ ਦੀ ਕਥਿਤ ਦੁਰਵਰਤੋਂ ਕਰਨ ਦੇ ਦੋਸ਼ਾਂ ਦੀ ਜਾਂਚ ਕਰਨਾ ਚਾਹੁੰਦੀ ਹੈ।

ਏਜੰਸੀ ਇਹ ਵੀ ਪੜਤਾਲ ਕਰੇਗੀ ਕਿ ਕੀ ਕਿਸੇ ਨੇ ਰਾਜਪੂਤ ਦੇ ਪੈਸਿਆਂ ਦੀ ਵਰਤੋਂ ਨੂੰ ਕਾਲੇ ਧਨ ਤੋਂ ਵ੍ਹਾਇਟ ਮਨੀ ਬਦਲਣ ਲਈ ਇਸਤੇਮਾਲ ਕੀਤਾ ਅਤੇ ਗੈਰਕਾਨੂੰਨੀ ਜਾਇਦਾਦ ਬਣਾਈ। ਈਡੀ ਮੁਲਜ਼ਮ ਦੀ ਜਾਇਦਾਦ ਨੂੰ ਨੱਥੀ ਕਰ ਸਕਦੀ ਹੈ ਅਤੇ ਪੀਐਮਐਲਏ ਤਹਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕਰ ਸਕਦੀ ਹੈ। ਮੁੰਬਈ ਪੁਲਿਸ ਪਹਿਲਾਂ ਹੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਜਾਂਚ ਕਰ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904