ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਹਾਮਾਰੀ ਕਰਕੇ ਥਿਏਟਰ ਬੰਦ ਹਨ ਜਿਸ ਕਰਕੇ ਫਿਲਮਾਂ ਸਿੱਧੇ ਤੌਰ 'ਤੇ ਓਟੀਟੀ ਪਲੇਟਫਾਰਮਾਂ 'ਤੇ ਰਿਲੀਜ਼ ਹੋ ਰਹੀਆਂ ਹਨ। ਹੁਣ ਔਡੀਅੰਸ ਘਰਾਂ 'ਚ ਬੈਠ ਕੇ ਨਵੀਆਂ ਫਿਲਮਾਂ ਵੇਖ ਸਕੇਗੀ। ਅਜਿਹੀ ਸਥਿਤੀ ਵਿੱਚ ਇਸ ਹਫਤੇ 31 ਜੁਲਾਈ ਨੂੰ ਬਹੁਤ ਸਾਰੀਆਂ ਫਿਲਮਾਂ ਵੱਖ-ਵੱਖ ਓਟੀਟੀ ਪਲੇਟਫਾਰਮਾਂ 'ਤੇ ਰਿਲੀਜ਼ ਹੋ ਗਈਆਂ ਹਨ। ਜਾਣੋ ਇਨ੍ਹਾਂ ਫਿਲਮਾਂ ਬਾਰੇ:

1. ਸ਼ਕੁੰਤਲਾ ਦੇਵੀ: ਵਿਦਿਆ ਬਾਲਨ ਦੀ ਫਿਲਮ 'ਸ਼ਕੁੰਤਲਾ ਦੇਵੀ' 31 ਜੁਲਾਈ ਨੂੰ ਐਮਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋ ਗਈ। ਇਸ ਵਿੱਚ ਵਿਦਿਆ ਬਾਲਨ, ਸ਼ਕੁੰਤਲਾ ਦੇਵੀ ਦੀ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ, ਜੋ ਮੈਥਸ ਦੇ ਜੀਨੀਅਸ ਤੇ ਹਿਊਮਨ ਕੰਪਿਊਟਰ ਵਜੋਂ ਮਸ਼ਹੂਰ ਹੈ। ਫਿਲਮ ਦਾ ਟ੍ਰੇਲਰ ਖੂਬ ਪਸੰਦ ਹੋਇਆ ਸੀ।



2. ਰਾਤ ਅਕੇਲੀ ਹੈ: ਨਵਾਜ਼ੂਦੀਨ ਸਿਦੀਕੀ ਦੀ 'ਰਾਤ ਅਕਾਲੀ ਹੈ' ਇੱਕ ਮਰਡਰ ਮਿਸਟ੍ਰੀ ਫਿਲਮ ਹੈ। ਇਸ ਵਿਚ ਨਵਾਜ਼ੂਦੀਨ ਸਿਦੀਕੀ ਪੁਲਿਸ ਅਧਿਕਾਰੀ ਜਟਿਲ ਯਾਦਵ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਹਨੀ ਤ੍ਰੇਹਨ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਵਿੱਚ ਰਾਧਿਕਾ ਆਪਟੇ, ਇਲਾ ਅਰੁਣ, ਸ਼ਿਵਾਨੀ ਰਘੂਵੰਸ਼ੀ, ਆਦਿਤਿਆ ਸ਼੍ਰੀਵਾਸਤਵ ਤੋਂ ਇਲਾਵਾ ਨਵਾਜ਼ੂਦੀਨ ਵਰਗੇ ਸਿਤਾਰੇ ਦਿਖਾਈ ਦੇਣਗੇ। ਇਹ ਫਿਲਮ 31 ਜੁਲਾਈ ਨੂੰ ਨੈਟਫਲਿਕਸ 'ਤੇ ਆ ਗਈ ਹੈ।



3. ਲੁਟਕੇਸ: ਇਸ ਤੋਂ ਇਲਾਵਾ ਕੁਨਾਲ ਖੇਮੂ ਦੀ ਕਾਮੇਡੀ ਫਿਲਮ ਲੂਟਕੇਸ ਵੀ 31 ਜੁਲਾਈ ਨੂੰ ਡਿਜ਼ਨੀ ਪਲੱਸ ਹੌਟਸਟਾਰ ‘ਤੇ ਰਿਲੀਜ਼ ਹੋ ਗਈ ਹੈ। ਇਹ ਫਿਲਮ ਇੱਕ ਅਜਿਹੇ ਆਦਮੀ ਬਾਰੇ ਹੈ ਜੋ ਆਰਥਿਕ ਸਮੱਸਿਆ ਨਾਲ ਜੂਝ ਰਿਹਾ ਹੈ, ਜਿਸ ਨੂੰ ਇੱਕ ਦਿਨ ਅਚਾਨਕ ਪੈਸੇ ਨਾਲ ਭਰਪੂਰ ਸੂਟਕੇਸ ਮਿਲਦਾ ਹੈ। ਫਿਲਮ ਵਿੱਚ ਕੁਨਾਲ ਤੋਂ ਇਲਾਵਾ ਵਿਜੇ ਰਾਜ, ਗਰਾਜਰਾਜ ਰਾਓ ਤੇ ਰਣਵੀਰ ਸ਼ੋਰੀ ਮੁੱਖ ਭੂਮਿਕਾਵਾਂ ਵਿੱਚ ਹਨ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904