ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਬੁੱਧਵਾਰ ਨੂੰ ਟਵਿਟਰ 'ਤੇ ਆਪਣੀ ਤਸਵੀਰ ਪੋਸਟ ਕੀਤੀ। ਇਸ ਤੋਂ ਬਾਅਦ ਮਿਤਾਲੀ ਨੂੰ ਖੂਬ ਟ੍ਰੋਲ ਕੀਤਾ ਗਿਆ। ਇਸ ਫੋਟੋ 'ਚ ਮਿਤਾਲੀ ਆਪਣੀਆਂ ਤਿੰਨ ਸਹੇਲੀਆਂ ਨਾਲ ਵਿਖਾਈ ਦੇ ਰਹੀ ਹੈ। ਤਸਵੀਰ 'ਚ ਮਿਤਾਲੀ ਨੇ ਡੀਪ ਨੈਕ ਵਾਲਾ ਟੌਪ ਪਾਇਆ ਹੈ। ਇਸੇ ਕਾਰਨ ਕੁਝ ਲੋਕਾਂ ਨੇ ਮਿਤਾਲੀ ਨੂੰ ਗਲਤ ਠਹਿਰਾਇਆ।

  • ਵੈਭਵ ਮਿਸ਼ਰਾ ਨੇ ਲਿਖਿਆ, ਮਿਤਾਲੀ ਮੈਮ, ਜ਼ਰਾ ਕੌਰ ਅਫਸਾਨ ਤੇ ਅਮਰੀਨ ਖੁਰਾਨਾ ਕੋਲੋਂ ਪੂਰੇ ਕੱਪੜੇ ਪਾਉਣਾ ਸਿੱਖ ਲਵੋ। ਜੇਕਰ ਸ਼ਰੀਰ ਦੀ ਨੁਮਾਇਸ਼ ਨਹੀਂ ਕਰੋਗੇ ਤਾਂ ਖੂਬਸੂਰਤ ਲੱਗੋਗੇ।


 

  • ਰਿਗਵੇਦ ਠਾਕੁਰ ਨੇ ਲਿਖਿਆ, ਕੈਟਰੀਨਾ ਕੈਫ ਨੂੰ ਅਜਿਹੇ ਕੱਪੜੇ ਪਾਉਣ ਲਈ ਪੈਸੇ ਦਿੱਤੇ ਜਾਂਦੇ ਹਨ, ਪਰ ਕੀ ਮਿਤਾਲੀ ਨੂੰ ਵੀ ਇਸ ਲਈ ਪੈਸੇ ਮਿਲਦੇ ਹਨ? ਉਹ ਦੇਸ਼ ਦੀ ਰਹਿਨੁਮਾਈ ਕਰਦੇ ਹਨ, ਉਨ੍ਹਾਂ ਨੂੰ ਪਬਲਿਕ ਪਲੇਸ 'ਚ ਡਿਸੈਂਟ ਰਹਿਣਾ ਚਾਹੀਦਾ ਹੈ।


 

  • ਖਾਨ ਮਿਰਾਜ ਅਹਿਮਦ ਨੇ ਕਿਹਾ, ਜਿਵੇਂ ਕਿ ਕੁਝ ਲੋਕਾਂ ਦਾ ਮੰਨਨਾ ਹੈ ਕਿ ਮਾਡਰਨ ਹੋਣਾ ਮਤਲਬ ਆਪਣੇ ਸ਼ਰੀਰ ਦੀ ਨੁਮਾਇਸ਼ ਕਰਨਾ ਹੈ, ਫਿਰ ਤਾਂ ਜਾਨਵਰ ਇਨਸਾਨ ਨਾਲੋਂ ਜ਼ਿਆਦਾ ਮਾਡਰਨ ਹੈ।


 

  • ਲੱਕੀ ਘਾਂਚੀ ਨਾਂ ਦੇ ਅਕਾਉਂਟ ਤੋਂ ਮਿਤਾਲੀ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਗਿਆ ਕਿ ਤੁਹਾਨੂੰ ਅਜਿਹੇ ਕਪੜੇ ਸ਼ੋਭਾ ਨਹੀਂ ਦਿੰਦੇ।


 

  • ਚੰਦੂ ਪ੍ਰਿੰਸ ਫੈਨ ਨਾਂ ਦੇ ਟਵਿਟਰ ਹੈਂਡਲ ਤੋਂ ਲਿਖਿਆ, ਇਹ ਚੰਗਾ ਨਹੀਂ। ਤੁਹਾਡੇ ਤੋਂ ਅਜਿਹੀ ਤਸਵੀਰ ਦੀ ਉਮੀਦ ਨਹੀਂ ਸੀ।


 

  • ਮਿਤਾਲੀ ਦੀ ਤਸਵੀਰ 'ਤੇ ਉਸ ਨੂੰ ਬੁਰਾ ਭਲਾ ਕਹਿਣ ਵਾਲਿਆਂ ਦਾ ਕੁਝ ਲੋਕਾਂ ਨੇ ਵਿਰੋਧ ਵੀ ਕੀਤਾ ਹੈ।


 

  • ਲੁਈਸ ਜੋਸੇਫ ਨੇ ਲਿਖਿਆ, ਕਪਤਾਨ ਤੁਸੀਂ ਖੂਬਸੂਰਤ ਵਿਖਾਈ ਦੇ ਰਹੇ ਹੋ। ਛੋਟੀ ਮਾਨਸਿਕਤਾ ਵਾਲੇ ਲੋਕਾਂ ਦੀਆਂ ਗੱਲਾਂ 'ਤੇ ਧਿਆਨ ਨਾ ਦੇਵੋ। ਉਨ੍ਹਾਂ ਨੂੰ ਨਹੀਂ ਪਤਾ ਕਿ ਤੁਸੀਂ ਕੌਣ ਹੋ। ਸਾਨੂੰ ਤੁਹਾਡੇ 'ਤੇ ਮਾਣ ਹੈ।


 

  • ਹਰੀਸ਼ ਅਰੋੜਾ ਨੇ ਮਿਤਾਲੀ ਦਾ ਸਾਥ ਦਿੰਦੇ ਹੋਏ ਲਿਖਿਆ, ਇਹੀ ਤਾਂ ਸਾਡੇ ਮੁਲਕ ਦੀ ਮੁਸ਼ਕਲ ਹੈ ਕਿ ਕੁਝ ਦਿਨ ਪਹਿਲਾਂ ਜੋ ਦੇਸ਼ ਦੀ ਕੁੜੀ ਸੀ, ਅੱਜ ਉਹ ਦੁਨੀਆ ਦੀ ਨਜ਼ਰ 'ਚ ਖਰਾਬ ਹੋ ਗਈ, ਸਿਰਫ ਇੱਕ ਡ੍ਰੈੱਸ ਕਾਰਨ।


 

  • ਪ੍ਰਦੀਪ ਕੁਮਾਰ ਨੇ ਲਿਖਿਆ, ਪਲੀਜ਼ ਭਾਰਤੀ ਕੁੜੀਆਂ ਨੂੰ ਉਨ੍ਹਾਂ ਦੀ ਜ਼ਿੰਦਗੀ ਜਿਉਣ ਦਿਓ। ਇਹ ਫੈਸਲਾ ਨਾ ਕਰੋ ਕਿ ਉਹ ਕੀ ਪਾਉਣ ਤੇ ਕੀ ਨਾ ਪਾਉਣ।