ਚੰਡੀਗੜ੍ਹ: ਫਿਲਮ 'ਜੂਲੀ 2' ਦਾ ਟੀਜ਼ਰ ਸਾਹਮਣੇ ਆਇਆ ਹੈ, ਜੋ ਕਾਫ਼ੀ ਬੋਲਡ ਹੈ। ਇਸ ਵਾਰ ਨੇਹਾ ਧੂਪੀਆ ਦੀ ਜਗ੍ਹਾ ਕੋਈ ਹੋਰ ਐਕਟਰੈਸ ਆਪਣੀ ਬੋਲਡਨੈੱਸ ਨਾਲ ਵੱਡੇ ਪਰਦੇ ਉੱਤੇ ਅੱਗ ਲਗਾਉਂਦੀ ਨਜ਼ਰ ਆਵੇਗੀ। ਗੱਲ ਕਰ ਰਹੇ ਹਾਂ ਸਾਊਥ ਐਕਟਰੈਸ ਰਾਏ ਲਕਸ਼ਮੀ ਦੀ, ਜੋ ਇਸ ਫਿਲਮ ਦੇ ਜ਼ਰੀਏ ਬਾਲੀਵੁੱਡ ਵਿੱਚ ਐਂਟਰੀ ਲੈਣ ਨੂੰ ਤਿਆਰ ਹੈ।
2004 ਵਿੱਚ ਆਈ ਫਿਲਮ 'ਜੂਲੀ' ਵਿੱਚ ਨੇਹਾ ਧੂਪੀਆ ਬੋਲਡ ਅਵਤਾਰ ਵਿੱਚ ਨਜ਼ਰ ਆਈ ਸੀ ਅਤੇ ਹੁਣ ਇਸਦੇ ਸੀਕੁਅਲ ਵਿੱਚ ਰਾਏ ਲਕਸ਼ਮੀ ਆਪਣੀ ਬੋਲਡਨੈੱਸ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਉਣ ਆ ਰਹੀ ਹੈ। ਵੈਸੇ ਰਾਏ ਲਕਸ਼ਮੀ ਸਾਊਥ ਵਿੱਚ ਕਾਫ਼ੀ ਪਾਪੂਲਰ ਹੈ ਅਤੇ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। ਫਿਲਮ 'ਜੂਲੀ 2' ਦਾ ਫਰਸਟ ਲੁਕ ਪੋਸਟਰ ਫਰਵਰੀ ਵਿੱਚ ਰਿਲੀਜ਼ ਕੀਤਾ ਗਿਆ ਸੀ।
ਜੂਲੀ ਦੇ ਸੀਕੁਅਲ ਦੇ ਡਾਇਰੈਕਟਰ ਵੀ ਦੀਪਕ ਸ਼ਿਵਦਸਾਨੀ ਹੀ ਹਨ। ਉਹ ਵਿਜੇ ਨਾਅਰ ਦੇ ਨਾਲ ਮਿਲਕੇ ਇਸ ਨੂੰ ਪ੍ਰੋਡਿਊਸ ਵੀ ਕਰ ਰਹੇ ਹਨ। ਇਹ ਫਿਲਮ ਪਹਿਲਾਂ 12 ਅਗਸਤ ਨੂੰ ਰਿਲੀਜ਼ ਹੋਣ ਵਾਲੀ ਸੀ, ਹੁਣ ਇਸਨੂੰ ਅੱਗੇ ਵਧਾ ਦਿੱਤਾ ਗਿਆ ਹੈ। ਟ੍ਰੇਲਰ 4 ਸਤੰਬਰ ਨੂੰ ਆ ਰਿਹਾ ਹੈ।
ਤੁਹਾਨੂੰ ਇਹ ਵੀ ਦੱਸ ਦਈਏ ਕਿ ਲਕਸ਼ਮੀ, ਮੁਰੁਗਦਾਸ ਦੀ ਸੋਨਾਕਸ਼ੀ ਸਿਨਹਾ ਸਟਾਰਰ ਫਿਲਮ ‘ਅਕੀਰਾ’ ਵਿੱਚ ਵੀ ਨਜ਼ਰ ਆਈ। 2005 ਵਿੱਚ ਤਮਿਲ ਫਿਲਮ ਦੇ ਜ਼ਰੀਏ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਰਾਏ ਲਕਸ਼ਮੀ ਨੂੰ 2011 ਵਿੱਚ ਰਿਲੀਜ਼ ਹੋਈ ਫਿਲਮ ‘ਮਨਕਥਾ’ ਲਈ ਬੈਸਟ ਨੈਗੇਟਿਵ ਐਕਟਰੈਸ ਦਾ ਖਿਤਾਬ ਵੀ ਮਿਲ ਚੁੱਕਿਆ ਹੈ।