ਮੁੰਬਈ: ਬਾਲੀਵੁੱਡ 'ਚ ਮਿਸਟਰ ਪਰਫੈਕਸ਼ਨਿਸਟ ਵਜੋਂ ਜਾਣੇ ਜਾਂਦੇ ਆਮਿਰ ਖਾਨ ਭਾਵੇਂ ਸਾਲ 'ਚ ਇੱਕ ਹੀ ਫਿਲਮ ਕਰਦੇ ਹਨ ਪਰ ਉਹੀ ਫਿਲਮ ਸਾਲ ਭਰ 'ਚ ਚੱਲਣ ਵਾਲੀਆਂ ਫਿਲਮਾਂ ਦੇ ਰਿਕਾਰਡ ਤੋੜ ਦਿੰਦੀ ਹੈ। 'ਗਜਨੀ' ਤੋਂ ਬਾਅਦ ਆਮਿਰ ਖਾਨ ਨੇ ਹੁਣ 'ਦੰਗਲ' ਰਾਹੀਂ ਸਾਰੇ ਰਿਕਾਰਡ ਤੋੜ ਦਿੱਤੇ ਹਨ। 'ਦੰਗਲ' ਨੇ 100 ਕਰੋੜ ਜਾਂ 300 ਕਰੋੜ ਦੇ ਕਲੱਬ 'ਚ ਐਂਟਰੀ ਨਹੀਂ ਕੀਤੀ। ਇਹ ਤਾਂ ਸਾਰੇ ਰਿਕਾਰਡ ਤੋੜ ਗਈ ਹੈ। ਇਸ ਫਿਲਮ ਨੇ 1900 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ। ਇਹ ਰਿਕਾਰਡ ਸ਼ਾਇਦ ਦੀ ਕੋਈ ਬਾਲੀਵੁੱਡ ਫਿਲਮ ਤੋੜ ਸਕੇ।
2016 'ਚ ਰਿਲੀਜ਼ ਹੋਈ ਫਿਲਮ 'ਦੰਗਲ' ਦੁਨੀਆ ਭਰ ਦੇ ਬਾਕਸ ਆਫਿਸ 'ਤੇ ਅਜਿਹਾ ਮੁਕਾਮ ਬਣਾ ਰਹੀ ਹੈ, ਜੋ ਸ਼ਾਇਦ ਹੀ ਬਾਲੀਵੁੱਡ ਦੀ ਕੋਈ ਫਿਲਮ ਤੋੜ ਸਕੇ। ਪਿਛਲੇ ਦਿਨੀਂ ਖਬਰ ਆਈ ਸੀ ਕਿ ਚੀਨ 'ਚ 'ਦੰਗਲ' ਬਹੁਤ ਪਸੰਦ ਕੀਤੀ ਗਈ। 'ਦੰਗਲ' ਦੇ ਇਕ ਗਾਣੇ 'ਤੇ ਚੀਨ ਦੇ ਨੌਜਵਾਨਾਂ ਨੇ ਵੀਡੀਓ ਬਣਾ ਕੇ ਯੂ-ਟਿਊਬ 'ਤੇ ਵੀ ਪਾਇਆ ਸੀ। ਹੁਣ ਦੱਸਿਆ ਜਾ ਰਿਹਾ ਹੈ ਕਿ ਚੀਨ ਤੋਂ ਬਾਅਦ ਫਿਲਮ ਨੂੰ ਹਾਂਗਕਾਂਗ 'ਚ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਚੰਗੀ ਕਮਾਈ ਕਰ ਰਹੀ ਹੈ।
ਆਮਿਰ ਦੰਗਲ ਰਾਹੀਂ ਭਾਰਤ ਦੇ ਨਾਲ-ਨਾਲ ਓਵਰਸੀਜ਼ 'ਚ ਵੀ ਬਾਕਸ ਆਫਿਸ ਦੇ ਕਿੰਗ ਬਣ ਚੁੱਕੇ ਹਨ। ਓਵਰਸੀਜ਼ 'ਚ 100 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਬਾਲੀਵੁੱਡ ਫਿਲਮ 'ਦੰਗਲ' ਹੈ। 'ਦੰਗਲ' ਕਰਕੇ ਆਮਿਰ ਖਾਨ ਦੇ ਸਿਰ ਬਹੁਤ ਸਾਰੇ ਰਿਕਾਰਡ ਸੱਜ ਗਏ ਹਨ।