ਮੁੰਬਈ: ਬਾਲੀਵੁੱਡ ਅਦਾਕਾਰ-ਨਿਰਦੇਸ਼ਕ ਤੇ ਸਲਮਾਲ ਖ਼ਾਨ ਦਾ ਵੱਡੇ ਭਾਈ ਅਰਬਾਜ਼ ਖ਼ਾਨ ਨੂੰ ਠਾਣੇ ਕ੍ਰਾਈਮ ਬਰਾਂਚ ਨੇ ਸੰਮਨ ਭੇਜਿਆ ਹੈ। ਆਈਪੀਐਲ ਮੈਚ ਦੌਰਾਨ ਹੋ ਰਹੀ ਸੱਟੇਬਾਜ਼ੀ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਬੁਕੀ ਨੇ ਪੁੱਛਗਿੱਛ ਦੌਰਾਨ ਅਰਬਾਜ਼ ਖ਼ਾਨ ਦਾ ਨਾਂ ਲਿਆ ਹੈ ਤੇ ਇਸੇ ਸਬੰਧੀ ਪੁਲਿਸ ਨੇ ਉਸ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ।

 

ਸੂਤਰਾਂ ਮੁਤਾਬਕ ਸੱਟੇਬੀ ਵਿੱਚ ਅਰਬਾਜ਼ 2 ਕੋਰੜ 80 ਲੱਖ ਰੁਪਏ ਹਾਰ ਗਿਆ ਸੀ ਪਰ ਪੈਸੇ ਵਾਪਿਸ ਨਹੀਂ ਦੇ ਸਕਿਆ ਜਿਸ ਪਿੱਛੋਂ ਸੋਨੂੰ ਜਲਾਨ ਨੇ ਉਸ ਨੂੰ ਧਮਕੀ ਵੀ ਦਿੱਤੀ ਸੀ। ਇਹ ਗੱਲ ਸੋਨੂੰ ਨੇ ਖ਼ੁਦ ਪੁਲਿਸ ਨੂੰ ਦੱਸੀ।



ਜਾਣੋ ਪੂਰਾ ਮਾਮਲਾ


 

16 ਮਈ ਨੂੰ ਠਾਣੇ ਦੇ ਐਂਟੀ ਐਕਸਟੌਰਸ਼ਨ ਸੈੱਲ ਨੇ ਛਾਪੇਮਾਰੀ ਦੌਰਾਨ ਆਈਪੀਐਲ ਮੈਚ ’ਤੇ ਸੱਟੇਬਾਜ਼ੀ ਕਰ ਰਹੇ ਸਟੋਰੀਆਂ ਨੂੰ ਫੜਿਆ ਸੀ। ਇਸ ਦੇ ਇਲਾਵਾ ਵੀ ਦੋ ਜਣਿਆਂ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ’ਚੋਂ ਇੱਕ ਸੋਨੂੰ ਜਲਾਨ ਹੈ ਤੇ ਇਸੇ ਨੇ ਹੀ ਪੁੱਛਗਿੱਛ ਦੌਰਾਨ ਪੁਲਿਸ ਨੂੰ ਅਰਬਾਜ਼ ਖ਼ਾਨ ਦੇ ਵੀ ਸੱਟੇਬਾਜ਼ੀ ਵਿੱਚ ਸ਼ਾਮਲ ਹੋਣ ਬਾਰੇ ਦੱਸਿਆ ਹੈ।

ਅਰਬਾਜ਼ ਦੀ ਨਵੀਂ ਫ਼ਿਲਮ ਲਈ ਮੁਸ਼ਕਲ


 

ਜਲਦ ਹੀ ਅਰਬਾਜ਼ ਫ਼ਿਲਮ ‘ਦਬੰਗ 3’ ਦੀ ਸ਼ੂਟਿੰਗ ਸ਼ੁਰੂ ਕਰਨ ਵਾਲਾ ਹੈ। ਪਰ ਉਸ ਤੋਂ ਪਹਿਲਾਂ ਹੀ ਸੱਟੇਬਾਜ਼ੀ ਦਾ ਇਲਜ਼ਾਮ ਉਸ ਨੂੰ ਮੁਸ਼ਕਲ ਵਿੱਚ ਪਾ ਰਿਹਾ ਹੈ।