ਚੰਡੀਗੜ੍ਹ: ਜੰਮੂ ਦੀ ਰਹਿਣ ਵਾਲੀ ਈਸ਼ਾ ਅਨਦੋਤਰਾ ਸੋਸ਼ਲ ਮੀਡੀਆ 'ਤੇ ਬੇਹੱਦ ਵਾਇਰਲ ਹੋ ਗਈ ਹੈ। ਈਸ਼ਾ ਦੀ ਆਵਾਜ਼ ਸਦਕਾ ਲੱਖਾਂ ਲੋਕ ਉਨ੍ਹਾਂ ਨੂੰ ਯੂ-ਟਿਊਬ ਤੇ ਫੇਸਬੁੱਕ 'ਤੇ ਵੇਖ ਰਹੇ ਹਨ। ਈਸ਼ਾ ਦੇ ਦੋਸਤਾਂ ਨੇ ਉਸ ਦੀ ਗਾਉਂਦੇ ਹੋਈ ਦੀ ਵੀਡੀਓ ਯੂ-ਟਿਊਬ 'ਤੇ ਪਾ ਦਿੱਤੀ ਸੀ। ਵੇਖਦੇ ਹੀ ਵੇਖਦੇ ਉਸ ਵੀਡੀਓ 'ਤੇ ਲੱਖਾਂ ਵਿਊਜ਼ ਹੋ ਗਏ।

ਈਸ਼ਾ ਜ਼ਿਆਦਾਤਰ ਪੰਜਾਬੀ ਗਾਣੇ ਗਾਉਂਦੀ ਹੈ। ਨਾਰਾਜ਼ਗੀ ਗਾਣਾ ਸਭ ਤੋਂ ਵੱਧ ਵਾਇਰਲ ਹੋ ਰਿਹਾ ਹੈ। ਇਸ ਤੋਂ ਇਲਾਵਾ ਈਸ਼ਾ ਨੇ ਰਣਜੀਤ ਬਾਵਾ, ਮਨਕਿਰਤ ਔਲਖ ਵਰਗੇ ਹੋਰ ਗਾਇਕਾਂ ਦੇ ਗੀਤ ਵੀ ਗਾਏ ਹਨ।

ਈਸ਼ਾ ਕਾਲਜ ਵਿੱਚ ਪੜ੍ਹਦੀ ਹੈ। ਹੋ ਸਕਦਾ ਹੈ ਕਿ ਜਲਦ ਉਹ ਪ੍ਰੋਫੈਸ਼ਨਲੀ ਪੰਜਾਬੀ ਗਾਇਕੀ ਵਿੱਚ ਆ ਜਾਏ।