ਚੰਡੀਗੜ੍ਹ: ਕਹਿੰਦੇ ਨੇ ਜੇ ਮਿਹਨਤ ਕਰੋ ਤਾਂ ਉਸ ਦਾ ਫਲ ਜ਼ਰੂਰ ਮਿਲਦਾ ਹੈ ਤੇ ਜੇ ਹੁਨਰ ਵੀ ਹੋਵੇ ਤਾਂ ਕੀ ਕਹਿਣੇ। ਕੁਝ ਅਜਿਹਾ ਹੀ ਗਿੱਦੜਬਾਹੇ ਦੇ ਕਲਾਕਾਰ ਨੇ ਕਰ ਵਿਖਾਇਆ ਜਿਸ ਨੇ ਆਪਣੀ ਕਲਮ ਨਾਲ ਕਿਰਾਰਡ ਬਣਾ ਧਰਿਆ। ਉਹ ਆਪਣੇ ਪਹਿਲੇ ਗਾਣੇ ਨਾਲ ਹੀ ਬਣ ਗਿਆ ਲੋਕਾਂ ਦੇ ਦਿਲਾਂ ਦਾ ‘ਜਾਨੀ’। ਜੀ ਹਾਂ, ਤੁਸੀ ਸਹੀ ਸਮਝੇ ਅਸੀਂ ਗੱਲ ਕਰ ਰਹੇ ਹਾਂ ਆਪਣੇ ਪਹਿਲੇ ਗਾਣੇ ਨਾਲ ਹਿੱਟ ਹੋਣ ਵਾਲੇ ਜਾਨੀ ਦੀ।   ਜਾਨੀ ਦਾ ਪਹਿਲਾ ਗਾਣਾ ਹਾਰਡੀ ਸੰਧੂ ਦੀ ਆਵਾਜ਼ ‘ਚ ਆਇਆ ਸੀ ਜਿਸ ਦੇ ਬੋਲ ਸੀ ‘ਸੋਚ’। ਇਸ ਗਾਣੇ ਨੂੰ ਯੂ-ਟਿਊਬ ‘ਤੇ 5 ਕਰੋੜ ਤੋਂ ਵੀ ਵੱਧ ਵਿਊਜ਼ ਮਿਲੇ ਤੇ ਆਪਣੇ ਇਸ ਗਾਣੇ ਦੀ ਕਾਮਯਾਬੀ ਤੋਂ ਬਾਅਦ ਜਾਨੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹੁਣ ਉਹ ਪੰਜਾਬੀ ਇੰਡਸਟਰੀ ਦੇ ਹਰ ਸਿੰਗਰ ਦੀ ਪਛਾਣ ਬਣ ਗਿਆ ਹੈ। ਜਾਨੀ ਦੇ ਹਿੱਟ ਗਾਣਿਆਂ ਦੀ ਲਿਸਟ ਕਾਫੀ ਲੰਮੀ ਹੈ। ਸਗੋਂ ਹੁਣ ਤਾਂ ਜਦੋਂ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਗਾਣਾ ਜਾਨੀ ਦਾ ਹੈ ਤਾਂ ਉਹ ਰਿਲੀਜ਼ ਹੋਣ ਤੋਂ ਪਹਿਲਾਂ ਹੀ ਹਿੱਟ ਹੋ ਜਾਂਦਾ ਹੈ। ਜੇਕਰ ਜਾਨੀ ਦੇ ਅੱਪ-ਕਮਿੰਗ ਪ੍ਰੋਜੈਕਟਸ ਦੀ ਗੱਲ ਕੀਤੀ ਜਾਵੇ ਤਾਂ ਦੱਸ ਦਈਏ ਕਿ ਉਹ ਅੱਜਕੱਲ੍ਹ ਪੋਇਟਰੀ ਗਾ ਕੇ ਫੇਸਬੁੱਕ ਪੇਜ ‘ਤੇ ਸ਼ੇਅਰ ਕਰ ਰਿਹਾ ਹੈ। [embed]https://www.facebook.com/ItsJaani/videos/1535511199908326/[/embed] ਇਨ੍ਹਾਂ ਖੁਬਸੂਰਤ ਪਹਾੜਾਂ ‘ਚ ਜਾਨੀ ਗੀਤ ਲਿਖਦਾ ਤੇ ਗਾਉਂਦਾ ਨਜ਼ਰ ਆ ਰਿਹਾ ਹੈ। ਜਾਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਧਾਰਮਿਕ ਗੀਤ ‘ਸੰਤ ਸਿਪਾਹੀ’ ਤੋਂ ਕੀਤੀ ਸੀ ਪਰ ਉਸ ਨੂੰ ਅਸਲ ਪਛਾਣ ਮੇਨ ਸਟਰੀਮ ਸਿੰਗਿਗ ‘ਚ ਆਉਣ ਤੋਂ ਬਾਅਦ ਮਿਲੀ। ਕੁਝ ਦਿਨ ਪਹਿਲਾ ਜਾਨੀ ਨੇ ਵੀਡੀਓ ਸ਼ੇਅਰ ਕੀਤੀ ਸੀ ਜਿਸ ‘ਚ ਉਸ ਨੇ ਕਿਹਾ ਸੀ ਕਿ ਇਸ ਸਾਲ ਉਹ ਸਿਰਫ ਸੈਡ ਸੌਂਗ ਹੀ ਲੈ ਕੇ ਆਵੇਗਾ।