ਬਾਗੀ 2' 'ਚ ਜੈਕਲਿਨ ਦਾ ਰੀਮਿਕਸ ਤੜਕਾ
ਏਬੀਪੀ ਸਾਂਝਾ | 14 Mar 2018 06:15 PM (IST)
ਮੁੰਬਈ: ਫਿਲਮ 'ਬਾਗੀ 2' ਵਿੱਚ ਜੈਕਲਿਨ ਫਰਨਾਡੀਸ, ਮਾਧੁਰੀ ਦੀਕਸ਼ਿਤ ਦੇ ਮਸ਼ਹੂਰ ਗਾਣੇ 'ਇੱਕ, ਦੋ, ਤਿੰਨ' ਨਾਲ ਦਰਸ਼ਕਾਂ ਦੇ ਦਿਲ ਜਿੱਤਣ ਲਈ ਤਿਆਰ ਹਨ। ਪਿਛਲੇ ਕਈ ਸਾਲਾਂ ਵਿੱਚ ਜੈਕਲਿਨ ਨੇ 'ਧੰਨੋ', 'ਟਨ ਟਨਾ ਟਨ' ਤੇ 'ਉੱਚੀ ਹੈ ਬਿਲਡਿੰਗ' ਵਰਗੇ ਕਈ ਸੁਪਰਹਿੱਟ ਰੀਮਿਕਸ ਗਾਣਿਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਜੈਕਲਿਨ ਨੇ ਹਾਊਸਫੁਲ ਵਿੱਚ ਫਿਲਮ 'ਲਾਵਾਰਿਸ' ਦੇ ਗਾਣੇ 'ਧੰਨੋ' 'ਤੇ ਪਰਫ਼ਾਰਮ ਕੀਤਾ ਸੀ। ਜੈਕਲਿਨ ਦੇ ਉਸ ਗਾਣੇ ਨੇ ਰਿਲੀਜ਼ ਦੇ ਨਾਲ ਹੀ ਸਾਰੇ ਰਿਕਾਰਡ ਤੋੜੇ ਦਿੱਤੇ। ਅਭਿਨੇਤਰੀ ਦੇ ਫੈਨਸ ਵੱਲੋਂ ਇਹ ਗਾਣਾ ਬਹੁਤ ਪਸੰਦ ਕੀਤਾ ਗਿਆ ਸੀ। ਬਾਅਦ ਵਿੱਚ ਫਿਲਮ 'ਜੁੜਵਾ 2' ਦੇ ਗਾਣੇ 'ਟਨ ਟਨਾ ਟਨ' ਤੇ ਪਰਫ਼ਾਰਮ ਕਰਕੇ ਅਭਿਨੇਤਰੀ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਉਹ ਰੀਮਿਕਸ ਵਰਜ਼ਨ ਲਈ ਸਭ ਤੋਂ ਵਧੀਆ ਅਦਾਕਾਰ ਹੈ। ਇਹ ਗਾਣਾ ਵੀ ਜੈਕਲਿਨ ਦੇ ਫੈਨਸ ਨੇ ਬਹੁਤ ਪਸੰਦ ਕੀਤਾ। ਇਸ ਤੋਂ ਇਲਾਵਾ, ਜੁੜਵਾ 2 ਦੇ ਦੂਜੇ ਗਾਣੇ 'ਉੱਚੀ ਹੈ ਬਿਲਡਿੰਗ' 'ਚ ਵੀ ਆਪਣਾ ਜਾਦੂ ਕਾਇਮ ਰੱਖਿਆ। ਇਸ ਗਾਣੇ ਦੇ ਓਰਿਜ਼ਨਲ ਵਰਜਨ ਵਿੱਚ ਸਲਮਾਨ ਖਾਨ ਤੇ ਕ੍ਰਿਸ਼ਮਾ ਕਪੂਰ ਨਜ਼ਰ ਆਏ ਪਰ ਜਦੋਂ ਜੈਕਲਿਨ ਤੇ ਵਰੂਨ ਧਵਨ ਨੇ ਇਸ ਗਾਣੇ ਦੀ ਰੀਮੇਕ ਵਰਜ਼ਨ ਬਣਾਈ ਤਾਂ ਉਸ ਨੂੰ ਵੀ ਬਹੁਤ ਪਸੰਦ ਕੀਤਾ ਗਿਆ। ਜੈਕਲਿਨ ਨੇ ਜਦੋਂ ਵੀ ਕੋਈ ਗਾਣੇ ਰੀਮਿਕਸ ਵਰਜ਼ਨ ਵਿੱਚ ਕੰਮ ਕੀਤਾ ਹੈ ਤਾਂ ਉਹ ਗਾਣਾ ਸੁਪਰਹਿੱਟ ਗਿਆ। ਇਨ੍ਹਾਂ ਗਾਣਿਆਂ ਤੋਂ ਬਾਅਦ ਜੈਕਲਿਨ 'ਇੱਕ, ਦੋ, ਤਿੰਨ' ਨਾਲ ਦਰਸ਼ਕਾਂ ਦੇ ਮਨੋਰੰਜਨ ਲਈ ਤਿਆਰ ਹਨ।