ਫਤਹਿਗੜ੍ਹ ਸਾਹਿਬ: ਇਸ ਸਮੇਂ ਦੇਸ਼ ਦੇ ਕਿਸਾਨ (Farmers Protest) ਸਰਕਾਰ ਖਿਲਾਫ ਲਗਾਤਾਰ ਅੰਦੋਲਨ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਕੁਝ ਸਿਤਾਰੇ ਉਨ੍ਹਾਂ ਦੇ ਸਮਰਥਨ ਵਿੱਚ ਖੜ੍ਹੇ ਹਨ ਤੇ ਕੁਝ ਕਿਸਾਨਾਂ ਦੇ ਇਸ ਅੰਦੋਲਨ ਦਾ ਵਿਰੋਧ ਕਰ ਰਹੇ ਹਨ। ਇਸ ਸਮੇਂ ਅਜਿਹੇ ਐਕਟਰਸ ਦਾ ਨਾਂ ਸਾਹਮਣੇ ਆਇਆ ਹੈ ਜਿਸ ਦੀ ਬਹੁਤ ਚਰਚਾ ਹੋ ਰਹੀ ਹੈ।
ਅਸੀਂ ਗੱਲ ਕਰ ਰਹੇ ਹਾਂ ਮਰਹੂਮ ਐਕਟਰਸ ਸ੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ (Janhvi Kapoor) ਦੀ ਜੋ ਹਾਲ ਹੀ 'ਚ ਕਿਸਾਨਾਂ ਦੇ ਸਮਰਥਨ ਵਿੱਚ ਖੜ੍ਹੀ ਹੋਈ ਹੈ। ਉਸ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਨੂੰ ਸ਼ੇਅਰ ਕੀਤਾ ਤੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਸਾਨਾਂ ਦਾ ਸਮਰਥਨ ਦਿਖਾਇਆ।
ਜਾਨ੍ਹਵੀ ਦਾ ਮੰਨਣਾ ਹੈ ਕਿ ਕਿਸਾਨ ਇਸ ਦੇਸ਼ ਦਾ ਮਾਣ ਹਨ। ਅਭਿਨੇਤਰੀ ਨੇ ਲਿਖਿਆ ਕਿ .."ਕਿਸਾਨ ਸਾਡੇ ਦੇਸ਼ ਦੇ ਦਿਲ ਵਿੱਚ ਹਨ। ਮੈਂ ਦੇਸ਼ ਦੇ ਅੰਨਦਾਤਾ ਦੀ ਮਹੱਤਤਾ ਨੂੰ ਸਮਝਦੀ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਲਦੀ ਹੀ ਕੋਈ ਹੱਲ ਲੱਭ ਲਿਆ ਜਾਵੇਗਾ, ਜਿਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ।" ਜਿਵੇਂ ਹੀ ਉਸ ਦੀ ਪੋਸਟ ਸਾਹਮਣੇ ਆਈ, ਲੋਕ ਇਸ ਨੂੰ ਲਾਈਕ ਕਰ ਰਹੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਦੇਰ ਨਾਲ ਹੀ ਸਹੀ ਪਰ ਲੋਕ ਇਸ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਬਹੁਤ ਸਾਰੇ ਸਟਾਰਸ ਇਸ ਅੰਦੋਲਨ ਦੇ ਸਮਰਥਨ 'ਚ ਆ ਚੁੱਕੇ ਹਨ ਜਿਨ੍ਹਾਂ ਚੋਂ ਦਿਲਜੀਤ ਦੁਸਾਂਝ ਤੇ ਤਾਪਸੀ ਪਨੂੰ ਸਮੇਤ ਕਈ ਸਿਤਾਰੇ ਸ਼ਾਮਲ ਹਨ। ਜੇਕਰ ਜਾਨ੍ਹਵੀ ਕਪੂਰ ਦੇ ਕੰਮ ਦੀ ਗੱਲ ਕਰੀਏ ਤਾਂ ਇਸ ਸਮੇਂ ਉਹ ਆਪਣੀ ਫਿਲਮ 'ਗੁੱਡ ਲੱਕ ਜੈਰੀ' ਬਾਰੇ ਚਰਚਾ ਵਿੱਚ ਹੈ ਜਿਸ ਦਾ ਐਲਾਨ ਉਸ ਨੇ ਹਾਲ ਹੀ ਵਿਚ ਕੀਤਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਜਾਨ੍ਹਵੀ ਕਪੂਰ ਕਿਸਾਨ ਅੰਦੋਲਨ ਦੇ ਹੱਕ 'ਚ ਡਟੀ, ਕਿਹਾ 'ਦੇਸ਼ ਦੇ ਦਿਲ 'ਚ ਅੰਨਦਾਤਾ'
ਏਬੀਪੀ ਸਾਂਝਾ
Updated at:
12 Jan 2021 12:08 PM (IST)
ਜਾਨ੍ਹਵੀ ਦਾ ਮੰਨਣਾ ਹੈ ਕਿ ਕਿਸਾਨ ਇਸ ਦੇਸ਼ ਦਾ ਮਾਣ ਹਨ। ਅਭਿਨੇਤਰੀ ਨੇ ਲਿਖਿਆ ਕਿ .."ਕਿਸਾਨ ਸਾਡੇ ਦੇਸ਼ ਦੇ ਦਿਲ ਵਿੱਚ ਹਨ। ਮੈਂ ਦੇਸ਼ ਦੇ ਅੰਨਦਾਤਾ ਦੀ ਮਹੱਤਤਾ ਨੂੰ ਸਮਝਦੀ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਲਦੀ ਹੀ ਕੋਈ ਹੱਲ ਲੱਭ ਲਿਆ ਜਾਵੇਗਾ, ਜਿਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ।"
- - - - - - - - - Advertisement - - - - - - - - -