'ਦੋਸਤਾਨਾ-2' ਦੀ ਸ਼ੂਟਿੰਗ ਲਈ ਜਾਨ੍ਹਵੀ ਪਹੁੰਚੀ ਅੰਮ੍ਰਿਤਸਰ, ਦਰਬਾਰ ਸਾਹਿਬ 'ਚ ਹੋਈ ਨਤਮਸਤਕ
ਏਬੀਪੀ ਸਾਂਝਾ | 08 Nov 2019 04:53 PM (IST)
ਜਾਨ੍ਹਵੀ ਕੋਲ ਅੱਜਕਲ੍ਹ ਬਾਲੀਵੁੱਡ ਪ੍ਰੋਜੈਕਟਸ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਜਲਦ ਹੀ ਜਾਨ੍ਹਵੀ ਆਪਣੀ ਅਗਲੀ ਫ਼ਿਲਮ 'ਦੋਸਤਾਨਾ-2’ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੀ ਹੈ।
ਅੰਮ੍ਰਿਤਸਰ: ਫ਼ਿਲਮ 'ਧੜਕ' ਤੋਂ ਆਪਣਾ ਬਾਲੀਵੁੱਡ ਡੈਬਿਊ ਕਰਨ ਵਾਲੀ ਜਾਨ੍ਹਵੀ ਕਪੂਰ ਨੇ ਲੱਖਾਂ ਲੋਕਾਂ ਦੇ ਦਿਲਾਂ 'ਚ ਆਪਣੀ ਥਾਂ ਬਣਾਈ ਹੈ। ਸ਼ਾਇਦ ਇਹੀ ਕਾਰਨ ਹੈ ਕਿ ਜਾਨ੍ਹਵੀ ਕੋਲ ਅੱਜਕਲ੍ਹ ਬਾਲੀਵੁੱਡ ਪ੍ਰੋਜੈਕਟਸ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਜਲਦ ਹੀ ਜਾਨ੍ਹਵੀ ਆਪਣੀ ਅਗਲੀ ਫ਼ਿਲਮ 'ਦੋਸਤਾਨਾ-2’ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਲਈ ਜਾਨ੍ਹਵੀ ਪੰਜਾਬ ਦੇ ਅੰਮ੍ਰਿਤਸਰ ਪਹੁੰਚੀ। ਜਿੱਥੇ ਆ ਉਸਨੇ ਸ਼੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਮੱਥਾ ਟੇਕਿਆ। ਇਸ ਦੌਰਾਨ ਦੀਆਂ ਕਈ ਤਸਵੀਰਾਂ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਸ਼ੇਅਰ ਕਰਦਿਆਂ ਜਾਨ੍ਹਵੀ ਨੇ ਬਲੈਸਿੰਗ ਵਾਲਾ ਇਮੋਟੀਕੋਣ ਇਸਤੇਮਾਲ ਕੀਤਾ ਹੈ। ਜਾਨ੍ਹਵੀ ਜਲਦ ਹੀ ਕਾਰਤਿਕ ਆਰੀਅਨ ਨਾਲ ਫ਼ਿਲਮ 'ਦੋਸਤਾਨਾ-2’ 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦੀ ਸ਼ੂਟਿੰਗ ਜਲਦ ਹੀ ਪੰਜਾਬ 'ਚ ਸ਼ੁਰੂ ਹੋਣ ਵਾਲੀ ਹੈ। ਇਸ ਤੋਂ ਇਲਾਵਾ ਜਾਨ੍ਹਵੀ ਗੁੰਜਨ ਸਕਸੈਨਾ ਦੀ ਲਾਈਫ 'ਤੇ ਬਣ ਰਹੀ ਫ਼ਿਲਮ 'ਚ ਵੀ ਨਜ਼ਰ ਆਵੇਗੀ।