ਮੁੰਬਈ: ਮਰਹੂਮ ਅਦਾਕਾਰਾ ਸ੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਆਪਣੀ ਭੈਣ ਅੰਸ਼ੁਲਾ ਕਪੂਰ ਬਾਰੇ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਨਾ ਸਿਰਫ਼ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਗਿਆ ਬਲਕਿ ਉਸ ਨੂੰ ਬਲਾਤਕਾਰ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ।


ਪ੍ਰਿਅੰਕਾ ਚੋਪੜਾ ਨਾਲ #SocialForGood ਨਾਂਅ ਦੇ ਸਮਾਗਮ ਵਿੱਚ ਪਹੁੰਚੀ ਜਾਨ੍ਹਵੀ ਨੇ ਉਕਤ ਖੁਲਾਸਾ ਕੀਤਾ। ਜਾਨ੍ਹਵੀ ਨੇ ਕਿਹਾ ਕਿ ਸੋਸ਼ਲ ਮੀਡੀਆ ਟ੍ਰੋਲਿੰਗ ਤੋਂ ਉਹ ਕਈ ਵਾਰ ਬੇਹੱਦ ਪ੍ਰੇਸ਼ਾਨ ਹੋ ਜਾਂਦੀ ਹੈ। ਉਸ ਨੇ ਦੱਸਿਆ ਕਿ ਕਰਨ ਜੌਹਰ ਦੇ ਸ਼ੋਅ ਤੋਂ ਬਾਅਦ ਉਸ ਦੀ ਭੈਣ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਟ੍ਰੋਲ ਕੀਤਾ ਤੇ ਬਲਾਤਕਾਰ ਦੀਆਂ ਧਮਕੀਆਂ ਤਕ ਦਿੱਤੀਆਂ। ਇਹ ਬੇਹੱਦ ਪ੍ਰੇਸ਼ਾਨ ਕਰਨ ਵਾਲਾ ਹੈ।


ਦਰਅਸਲ, ਸੌਤੇਲੇ ਭੈਣ-ਭਰਾ ਜਾਨ੍ਹਵੀ ਕਪੂਰ ਅਤੇ ਅਰਜੁਨ ਕਪੂਰ ਨੇ ਕਰਨ ਦੇ ਸ਼ੋਅ ਵਿੱਚ ਇੱਕ ਖੇਡ ਜਿੱਤਣ ਲਈ ਆਪਣੀ ਭੈਣ ਅੰਸ਼ੁਲਾ ਕਪੂਰ ਨੂੰ ਫ਼ੋਨ ਕੀਤਾ ਤੇ ਅਰਜੁਨ ਨੇ ਅੰਸ਼ੁਲਾ ਨੂੰ ਜਾਨ੍ਹਵੀ ਦੀ ਗੱਲ ਮੰਨਣ ਲਈ ਚਤੁਰਾਈ ਵਰਤੀ। ਇਸ ਤੋਂ ਬਾਅਦ ਵੀਡੀਓ 'ਤੇ ਕਾਫੀ ਟ੍ਰੋਲਿੰਗ ਹੋਈ ਤੇ ਜਾਨ੍ਹਵੀ ਦੀ ਭੈਣ ਬਾਰੇ ਵੀ ਬੁਰਾ ਭਲਾ ਕਿਹਾ ਗਿਆ।