Jaya Bachchan Blasts Trolls: ਬਾਲੀਵੁੱਡ ਦੀ ਦਿੱਗਜ ਅਦਾਕਾਰਾ ਜਯਾ ਬੱਚਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਅਭਿਨੇਤਰੀ ਨੇ ਸੋਸ਼ਲ ਮੀਡੀਆ 'ਤੇ ਟ੍ਰੋਲਰਸ ਨੂੰ ਸਖ਼ਤ ਫਟਕਾਰ ਲਗਾਈ ਹੈ। ਦਰਅਸਲ, ਹਾਲ ਹੀ ਵਿੱਚ ਨਵਿਆ ਨਵੇਲੀ ਦੇ ਪੋਡਕਾਸਟ ਸ਼ੋਅ 'ਵੌਟ ਦ ਹੇਲ ਨਵਿਆ' ਦਾ ਇੱਕ ਨਵਾਂ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ।


ਜਯਾ ਬੱਚਨ ਨੇ ਟ੍ਰੋਲਰਸ ਨੂੰ ਦਿੱਤੀ ਚੁਣੌਤੀ


ਇਸ ਵੀਡੀਓ 'ਚ ਜਯਾ ਬੱਚਨ ਦੇ ਨਾਲ ਉਨ੍ਹਾਂ ਦੀ ਬੇਟੀ ਸ਼ਵੇਤਾ ਬੱਚਨ ਵੀ ਟ੍ਰੋਲਿੰਗ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ। ਜਦੋਂ ਨਵਿਆ ਨੇ ਆਪਣੀ ਨਾਨੀ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਬਾਰੇ ਸਵਾਲ ਪੁੱਛਿਆ ਤਾਂ ਜਯਾ ਬੱਚਨ ਨੇ ਇਸ 'ਤੇ ਨਾਰਾਜ਼ਗੀ ਜਤਾਈ।






ਬੋਲੀ - 'ਹਿੰਮਤ ਹੈ ਤਾਂ ਸਾਹਮਣੇ ਬੋਲ ਕੇ ਦਿਖਾਓ...'


ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨਵਿਆ ਕਹਿੰਦੀ ਹੈ ਕਿ 'ਨਕਾਰਾਤਮਕ ਟਿੱਪਣੀਆਂ 'ਤੇ ਲੋਕ ਵੱਧ ਤੋਂ ਵੱਧ ਵਿਊਜ਼ ਅਤੇ ਟਿੱਪਣੀਆਂ ਪ੍ਰਾਪਤ ਕਰਦੇ ਹਨ।' ਇਸ 'ਤੇ ਜਯਾ ਬੱਚਨ ਨੇ ਕਿਹਾ, 'ਜੇਕਰ ਤੁਸੀਂ ਟਿੱਪਣੀ ਕਰਨਾ ਚਾਹੁੰਦੇ ਹੋ, ਤਾਂ ਕੁਝ ਸਕਾਰਾਤਮਕ ਲਿਖੋ। ਪਰ ਨਹੀਂ, ਤੁਸੀਂ ਆਪਣਾ ਫੈਸਲਾ ਸੁਣਾ ਦਿੱਤਾ ਹੈ। ਨਵਿਆ ਅੱਗੇ ਕਹਿੰਦੀ ਹੈ ਕਿ 'ਜੇਕਰ ਇਨ੍ਹਾਂ ਲੋਕਾਂ ਨੂੰ ਤੁਹਾਡੇ ਸਾਹਮਣੇ ਬਿਠਾ ਦਿੱਤਾ ਜਾਵੇ ਤਾਂ ਉਹ ਕੁਝ ਨਹੀਂ ਕਹਿ ਸਕਣਗੇ।' ਇਹ ਸੁਣ ਕੇ ਜਯਾ ਬੱਚਨ ਕਹਿੰਦੀ ਹੈ, 'ਹਿੰਮਤ ਹੋਏਗੀ ਕੁਝ ਕਹਿਣ ਦੀ, ਜੇਕਰ ਹਿੰਮਤ ਹੈ ਤਾਂ ਅਸਲੀ ਚੀਜ਼ ਉੱਪਰ ਕਮੈਂਟ ਕਰਕੇ ਦਿਖਾਓ। ਆਪਣਾ ਚਿਹਰਾ ਦਿਖਾਓ...






ਇਸਦੇ ਨਾਲ ਹੀ ਸ਼ਵੇਤਾ ਨੇ ਵੀ ਟ੍ਰੋਲਿੰਗ 'ਤੇ ਆਪਣੀ ਰਾਏ ਦਿੰਦੇ ਹੋਏ ਕਿਹਾ, 'ਅੱਜ-ਕੱਲ੍ਹ ਲੋਕ ਦੂਜਿਆਂ ਦੀਆਂ ਮੁਸ਼ਕਲਾਂ ਦੇਖ ਕੇ ਖੁਸ਼ ਹੋਣ ਲੱਗ ਪਏ ਹਨ, ਜਿਸ ਨੂੰ schadenfreude ਕਿਹਾ ਜਾਂਦਾ ਹੈ।


'ਜੇਨ ਜੀ' ਨੂੰ ਜਯਾ ਬੱਚਨ ਦੀ ਖਾਸ ਸਲਾਹ


ਕੁਝ ਦਿਨ ਪਹਿਲਾਂ ਜਯਾ ਬੱਚਨ ਨੂੰ ਆਪਣੀ ਦੋਹਤੀ ਨਵਿਆ ਦੇ ਸ਼ੋਅ 'ਚ ਮਹਿਮਾਨ ਵਜੋਂ ਦੇਖਿਆ ਗਿਆ ਸੀ, ਜਿੱਥੇ ਉਨ੍ਹਾਂ ਨੇ 'ਜਨਰਲ ਜੀ' ਗਰੁੱਪ ਨੂੰ ਖਾਸ ਸਲਾਹ ਦਿੱਤੀ ਸੀ। ਜਦੋਂ ਨਵਿਆ ਨੇ ਆਪਣੀ ਨਾਨੀ ਨੂੰ ਪਿਆਰ ਦਾ ਮਤਲਬ ਪੁੱਛਿਆ ਤਾਂ ਜਯਾ ਬੱਚਨ ਨੇ ਇਸ ਨੂੰ 'ਅਨੁਕੂਲਤਾ ਅਤੇ ਸਮਝ' ਦਾ ਨਾਂਅ ਦਿੱਤਾ।