ਚੰਡੀਗੜ੍ਹ: ਹਾਲ ਹੀ ਵਿੱਚ ਜਿੰਮੀ ਸ਼ੇਰਗਿੱਲ, ਨੀਰੂ ਬਾਜਵਾ ਤੇ ਸਰਗੁਣ ਮਹਿਤਾ ਦੀ ਫਿਲਮ 'ਜਿੰਦੂਆ' ਦਾ ਪੋਸਟਰ ਰਿਲੀਜ਼ ਹੋਇਆ ਹੈ। ਪੋਸਟਰ ਵਿੱਚ ਜਿੰਮੀ ਦੋਵੇਂ ਕੁੜੀਆਂ ਵਿਚਾਲੇ ਬੈਠੇ ਹਨ ਪਰ ਪੋਸਟਰ ਵਿੱਚ ਸਭ ਤੋਂ ਪਿਆਰਾ ਲੱਗ ਰਿਹਾ ਹੈ ਇਹ ਕੁੱਤਾ।
ਜਿੰਮੀ ਦੇ ਪੱਟ 'ਤੇ ਇੱਕ ਕਿਊਟ ਲੈਬਰਡੌਰ ਹੈ ਜੋ ਪੋਸਟਰ ਤੇ ਫ੍ਰੈੱਸ਼ਨੈੱਸ ਲੈ ਕੇ ਆ ਰਿਹਾ ਹੈ ਤੇ ਉਮੀਦ ਹੈ ਕਿ ਫਿਲਮ ਵਿੱਚ ਵੀ ਲੈ ਕੇ ਆਏਗਾ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕਿਸੇ ਪੰਜਾਬੀ ਫਿਲਮ ਵਿੱਚ ਇੱਕ ਜਾਨਵਰ ਨੂੰ ਵੀ ਕਿਰਦਾਰ ਮਿਲਿਆ ਹੈ।
ਇਸ ਫਿਲਮ ਦੀ ਸ਼ੂਟਿੰਗ ਕੈਨੇਡਾ ਵਿੱਚ ਹੋਈ ਹੈ। ਇਸ ਨਾਲ ਜਿੰਮੀ ਤੇ ਨੀਰੂ ਮੁੜ ਵਾਪਸ ਆਏ ਹਨ। ਨਾਲ ਹੀ ਸਰਗੁਣ ਪਹਿਲੀ ਵਾਰ ਇਨ੍ਹਾਂ ਦੋਹਾਂ ਨਾਲ ਕੰਮ ਕਰੇਗੀ। ਜਿੰਦੂਆ ਦਾ ਮਤਲਬ ਹੁੰਦਾ ਹੈ ਪਿਆਰ ਵਾਲਾ ਨਾਚ, ਸੋ ਲੱਗਦਾ ਹੈ ਕਿ ਫਿਲਮ ਇੱਕ ਲਵ ਟ੍ਰਾਏਂਗਲ ਹੋ ਸਕਦੀ ਹੈ। ਇਸ ਦਾ ਨਿਰਦੇਸ਼ਨ ਨਵਨੀਅਤ ਸਿੰਘ ਨੇ ਕੀਤਾ ਹੈ ਤੇ ਲਿਖਿਆ ਹੈ ਧੀਰਜ ਰਤਨ ਨੇ। ਫਿਲਮ 17 ਮਾਰਚ 2017 ਨੂੰ ਰਿਲੀਜ਼ ਹੋਵੇਗੀ।